ਮੈਲਬੌਰਨ : ਜੇਕਰ ਅਸੀਂ ਕੋਰੋਨਾ ਵਿਰੁਧ ਸਖ਼ਤ ਫ਼ੈਸਲੇ ਨਾ ਲੈਂਦੇ ਤਾਂ ਲੋਕਾਂ ਦਾ ਜਾਨੀ ਨੁਕਸਾਨ ਸੋ ਸਕਦਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੀਤਾ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਦੀ ਜਾਨ ਖਤਰੇ ਵਿਚ ਨਾ ਪਾਉਣ ਦੇ ਸੰਕਲਪ ਨਾਲ ਹੀ ਪਾਬੰਦੀਆਂ ਦੇ ਸਖ਼ਤ ਫ਼ੈਸਲੇ ਲਏ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਚੁੱਕੇ ਜਾਣ ਨਾਲ ਕੋਵਿਡ-19 ਤੋਂ ਕਰੀਬ 30 ਹਜ਼ਾਰ ਲੋਕਾਂ ਦੀ ਜਾਨ ਬਚਾਈ ਗਈ। ਕੁਈਨਜ਼ਲੈਂਡ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਮੌਰੀਸਨ ਨੇ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਇਕ ’ਵੱਡਾ ਖਤਰਾ’ ਵੀ ਦੱਸਿਆ।
ਉਹਨਾਂ ਨੇ ਕਿਹਾ ਕਿ ਵਿਸ਼ਵ ਭਰ ਵਿਚ ਲਗਾਏ ਜਾ ਰਹੇ ਟੀਕੇ ਸ਼ਾਇਦ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਨਜਿੱਠਣ ਵਿਚ ਕਾਰਗਰ ਨਹੀਂ ਹਨ। ਭਾਵੇਂਕਿ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਵਰਤਮਾਨ ਵਿਚ ਉਪਲਬਧ ਸਭ ਤੋਂ ਵਧੀਆ ਮੈਡੀਕਲ ਸਲਾਹ ਦੇ ਆਧਾਰ ’ਤੇ ਹੀ ਫ਼ੈਸਲਾ ਲੈ ਰਹੇ ਹਨ। ਉਹਨਾਂ ਨੇ ਕਿਹਾ, ’’ਗਲੋਬਲ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਹ ਆਪਣਾ ਰੂਪ ਬਦਲ ਰਹੀ ਹੈ। ਇਸ ਸਾਲ ਜਦੋਂ ਤੁਸੀਂ ਵਿਕਾਸਸ਼ੀਲ ਦੇਸ਼ਾਂ ਵਿਚ ਗਲੋਬਲ ਮਹਾਮਾਰੀ ਦਾ ਕਹਿਰ ਦੇਖਦੇ ਹੋਏ ਤਾਂ ਇਸ ਦੇ ਨਾਲ ਹੀ ਉਸ ਦੇ ਇਕ ਨਵੇਂ ਰੂਪ, ਇਕ ਨਵੇਂ ਪ੍ਰਕਾਰ ਦਾ ਖਤਰਾ ਹੋਰ ਵੱਧ ਜਾਂਦਾ ਹੈ।’’ ਪੀ.ਐੱਮ. ਮੌਰੀਸਨ ਨੇ ਕਿਹਾ, ’’ਮੈਂ ਆਸਟ੍ਰੇਲੀਆਈ ਲੋਕਾਂ ਦੀ ਜ਼ਿੰਦਗੀ ਖਤਰੇ ਵਿਚ ਨਹੀਂ ਪਾਵਾਂਗਾ। ਮੈਂ ਅਜਿਹਾ ਨਹੀਂ ਕਰਨ ਵਾਲਾ ਅਤੇ ਮੈਂ ਇਹ ਯਕੀਨੀ ਕਰਨਾ ਚਾਹਾਂਗਾ ਕਿ ਸਾਡਾ ਸ਼ਾਸਨਕਾਲ ਅਜਿਹਾ ਰਿਹਾ ਹੈ ਜਿਸ ਵਿਚ ਹੁਣ ਤੱਕ ਦੇਸ਼ ਵਿਚ 30 ਹਜ਼ਾਰ ਲੋਕਾਂ ਦੀ ਜਾਨ ਬਚਾਈ ਗਈ ਅਤੇ ਹੁਣ ਗਲੋਬਲ ਮਹਾਮਾਰੀ ਦੇ ਕਹਿਰ ਤੋਂ ਪਹਿਲਾਂ ਹੀ ਤੁਲਨਾ ਵਿਚ ਵੱਧ ਆਸਟ੍ਰੇਲੀਆ ਲੋਕ ਕੰਮ ’ਤੇ ਜਾ ਰਹੇ ਹਨ।’’
ਉਹਨਾਂ ਨੇ ਆਸਟ੍ਰੇਲੀਆ ਦੀ ਮੌਜੂਦਾ ਸਥਿਤੀ ਦੀ ਤੁਲਨਾ ਗਲੋਬਲ ਹਾਲਾਤ ਨਾਲ ਵੀ ਕੀਤੀ। ਅਮਰੀਕੀ ਯੂਨੀਵਰਸਿਟੀ ਜੌਨਸ ਹਾਪਕਿਨਜ਼ ਮੁਤਾਬਕ ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 29, 988 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 910 ਲੋਕਾਂ ਦੀ ਮੌਤ ਹੋਈ ਹੈ। ਆਸਟ੍ਰੇਲੀਆ ਨੇ ਪਿਛਲੇ ਸਾਲ ਮਾਰਚ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਪੂਰੇ ਵਿਸ਼ਵ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਸਿਰਫ ਉਸ ਦੇ ਨਾਗਰਿਕ ਅਤੇ ਸਥਾਈ ਵਸਨੀਕਾਂ ਨੂੰ ਹੀ ਕੋਵਿਡ-19 ਸਰਹੱਦੀ ਨਿਯਮਾਂ ਦਾ ਪਾਲਣ ਕਰਦਿਆਂ ਦੇਸ਼ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।