Friday, November 22, 2024
 

ਚੰਡੀਗੜ੍ਹ / ਮੋਹਾਲੀ

ਪੰਜਾਬ ਵਿਚ ਮੀਂਹ ਆਉਣ ਦੇ ਆਸਾਰ ਬਣੇ

May 18, 2021 05:02 PM

ਚੰਡੀਗੜ੍ਹ (ਏਜੰਸੀਆਂ) : ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਚੱਲਣਗੀਆਂ ਤੇਜ਼ ਹਵਾਵਾਂ ਅਤੇ ਹੋ ਸਕਦੀ ਹੈ ਹਲਕੀ ਦਰਮਿਆਨੀ ਬਾਰਿਸ਼, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਅਤੇ ਪੰਜਾਬ ਵਿੱਚ 20 ਮਈ ਤਕ ਅਜਿਹੇ ਹੀ ਮੌਸਮ ਦੇ ਰਹਿਣ ਦੇ ਆਸਾਰ। ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਾਫੀ ਵੱਧ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਭੀਸ਼ਣ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪ੍ਰਭਜੋਤ ਕੌਰ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿੰਨਾਂ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਅਤੇ ਹਵਾ ਵਿੱਚ ਘੱਟ ਨਮੀ ਹੋਣ ਕਾਰਨ ਧੂੜ ਮਿੱਟੀ ਦੇ ਤੂਫਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਧੂੜ ਮਿਟੀ ਦੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ ਹੋਵੇਗਾ ਹਲਕੀ ਦਰਮਿਆਨੀ ਬਾਰਸ਼ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਅਤੇ ਪੰਜਾਬ ਵਿੱਚ 20 ਮਈ ਤਕ ਅਜਿਹੇ ਮੌਸਮ ਰਹਿਣ ਦੇ ਆਸਾਰ ਹਨ ।

 

Have something to say? Post your comment

Subscribe