ਮੁੰਬਈ : ਅਰਬ ਸਾਗਰ ’ਚ ਚੱਕਰਵਾਤੀ ਤੂਫ਼ਾਨ ‘ਤਾਊਤੇ’ ਕਾਰਨ ਭਾਰਤੀ ਸਮੁੰਦਰੀ ਜਹਾਜ਼ ਦੀਆਂ ਦੋ ਟਰਾਲੀਆਂ ਡੁੱਬ ਗਈਆਂ, ਜਿਨ੍ਹਾਂ ਵਿੱਚ ਸੈਂਕੜੇ ਲੋਕ ਸਵਾਰ ਸਨ। ਹਾਲਾਂਕਿ ਸਮੁੰਦਰੀ ਫ਼ੌਜ ਨੇ 146 ਲੋਕਾਂ ਦੀ ਜਾਨ ਬਚਾਅ ਲਈ ਹੈ, ਜਦਕਿ 130 ਲੋਕ ਅਜੇ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਡੁੱਬੀਆਂ ਦੋਵਾਂ ਸਮੁੰੰਦਰੀ ਟਰਾਲੀਆਂ ਦੀ ਮਦਦ ਲਈ ਸਮੁੰਦਰੀ ਫ਼ੌਜ ਨੇ ਆਈਐਨਐਸ ਕੋਲਕਾਤਾ, ਆਈਐਨਐਸ ਕੋਚਿ ਅਤੇ ਆਈਐਨਐਸ ਤਲਵਾਰ ਨੂੰ ਤੈਨਾਤ ਕੀਤਾ ਗਿਆ ਸੀ। ਇੱਕ ਟਰਾਲੀ ਪੀ305 ਵਿੱਚ ਸਵਾਰ 146 ਲੋਕਾਂ ਦੀ ਜਾਨ ਬਚ ਗਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ, ਪਰ ਦੂਜੀ ਟਰਾਲੀ ਵਿੱਚ ਸਵਾਰ ਲੋਕਾਂ ਨੂੰ ਬਚਾਉਣ ਲਈ ਭਾਲ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਗੁਜਰਾਤ ਤੱਟ ਨਾਲ ਟਕਰਾਉਣ ਬਾਅਦ ਤਾਉਤੇ ਤੂਫ਼ਾਨ ਹੁਣ ਕਮਜ਼ੋਰ ਪੈ ਗਿਆ ਹੈ। ਉੱਥੇ ਗੁਜਰਾਤ ਵਿੱਚ 2 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਭੇਜਿਆ ਜਾ ਚੁੱਕਾ ਹੈ। ਤਾਉਤੇ ਤੋਂ ਮਹਾਰਾਸ਼ਟਰ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ।