ਸੁਨਹਿਰੀ ਕਣਕ ਅਤੇ ਉਸ ਦੇ ਗੁਣਾ ਦੇ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਪਰ ਅੱਜ ਅਸੀਂ ਤੁਹਾਡੇ ਨਾਲ ਕਾਲੀ ਕਣਕ ਦੇ ਬਾਰੇ ਗੱਲਬਾਤ ਕਰਾਂਗੇ। ਕਾਲੀ ਕਣਕ ਸੁਣਨ ਨੂੰ ਬੜੀ ਅਜੀਬ ਜਿਹੀ ਗੱਲ ਲੱਗ ਰਹੀ ਹੈ ਪਰ ਇਸ ਦੀ ਵਰਤੋਂ ਕਰਨ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ। ਪਿਛਲੇ ਕਾਫੀ ਸਮੇਂ ਤੋਂ ਬਿਹਾਰ ਦੇ ਕੁਝ ਹਿੱਸਿਆ ’ਚ ਇਸ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਪਰ ਇਸ ਦੀ ਰਿਸਰਚ ਦੀ ਲਗਾਤਾਰ ਜਾਰੀ ਹੈ। ਕਾਲੀ ਕਣਕ ਸਧਾਰਨ ਕਣਕ ਦੇ ਮੁਕਾਬਲੇ ਨਾ ਸਿਰਫ ਕਈ ਗੁਣਾ ਮਹਿੰਗੀ ਵਿਕਦੀ ਹੈ ਸਗੋਂ ਇਸ ’ਚ ਕੈਂਸਰ ਅਤੇ ਸ਼ੂਗਰ ਸਮੇਤ ਕਈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ । ਇਸ ਤੋਂ ਇਲਾਵਾ ਇਹ ਤਣਾਅ, ਦਿਲ ਦੇ ਰੋਗ ਅਤੇ ਮੋਟਾਪੇ ਵਰਗੀਆ ਬੀਮਾਰੀਆਂ ਦੀ ਰੋਕਥਾਮ ਕਰਨ ਦੀ ਸਮਰੱਥਾ ਵੀ ਰੱਖਦੀ ਹੈ ।ਕੈਂਸਰ ਦਾ ਅਜੇ ਤੱਕ ਕੋਈ ਸਥਾਈ ਇਲਾਜ ਸਾਹਮਣੇ ਨਹੀਂ ਆਇਆ। ਕੈਂਸਰ ਪੀੜਤ ਲੋਕ, ਜੋ ਕਾਲੇ ਕਣਕ ਦੇ ਆਟੇ ਦੀ ਵਰਤੋਂ ਕਰ ਰਹੇ ਹਨ, ਨੂੰ ਬਹੁਤ ਫਾਇਦਾ ਹੋ ਰਿਹਾ ਹੈ।
ਕਾਲੀ ਕਣਕ ਕੈਂਸਰ ਨੂੰ ਰੋਕਣ ’ਚ ਮਦਦ ਕਰਦੀ ਹੈ। ਸ਼ੂਗਰ ਦੇ ਰੋਗ ਨੂੰ ਦਵਾਈਆਂ ਨਾਲ ਜਲਦੀ ਠੀਕ ਨਹੀਂ ਕੀਤਾ ਜਾ ਸਕਦਾ। ਖੋਜ ’ਚ ਪਾਇਆ ਗਿਆ ਹੈ ਕਿ ਕਾਲੀ ਕਣਕ ਦੀ ਵਰਤੋਂ ਕਰਨ ਨਾਲ ਸ਼ੂਗਰ ਦੇ ਮਰੀਜ਼ ਨੂੰ ਬਹੁਤ ਰਾਹਤ ਮਿਲਦੀ ਹੈ ਅਤੇ ਸਕਾਰਾਤਮਕ ਨਤੀਜੇ ਸਾਹਮਣੇ ਆਉਂਦੇ ਹਨ।ਅਜੌਕੇ ਸਮੇਂ ’ਚ ਬਦਲਦੀ ਹੋਈ ਜੀਵਨ ਸ਼ੈਲੀ ਦੇ ਕਾਰਨ ਬਹੁਤ ਸਾਰੇ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਇਨਾਂ ਹੀ ਨਹੀਂ, ਇਸ ਤੋਂ ਦੂਰ ਰਹਿਣ ਦੇ ਲਈ ਉਹ ਕਈ ਵਾਰ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ।
ਤਣਾਅ ਤੋਂ ਦੂਰ ਰਹਿਣ ਲਈ ਕਾਲੀ ਕਣਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੈ। ਜੰਕ ਫੂਡ ਦੀ ਵੱਧ ਮਾਤਰਾ ’ਚ ਵਰਤੋਂ ਕਰਨ ਨਾਲ ਜ਼ਿਆਦਾਤਰ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਕਾਲੀ ਕਣਕ ਮੋਟਾਪੇ ਦੀ ਸਮੱਸਿਆ ਨੂੰ ਕੰਟਰੋਲ ਕਰਨ ’ਚ ਮਦਦ ਕਰਦੀ ਹੈ।