Friday, November 22, 2024
 

ਰਾਸ਼ਟਰੀ

ਪੈਟਰੋਲ-ਡੀਜ਼ਲ ਨੇ ਵਧਾਈ ਮਹਿੰਗਾਈ

May 17, 2021 02:28 PM

ਨਵੀਂ ਦਿੱਲੀ : ਕੱਚੇ ਤੇਲ ਅਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਅਪਰੈਲ ਵਿਚ ਥੋਕ ਕੀਮਤਾਂ 'ਤੇ ਅਧਾਰਤ ਮਹਿੰਗਾਈ 10.49 ਫ਼ੀਸਦੀ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਅਪ੍ਰੈਲ ਦੇ ਹੇਠਲੇ ਅਧਾਰ ਨੇ ਵੀ ਅਪ੍ਰੈਲ 2021 ਦੇ ਦੌਰਾਨ ਮਹਿੰਗਾਈ ਵਿਚ ਵਾਧੇ ਲਈ ਯੋਗਦਾਨ ਪਾਇਆ। ਮਾਰਚ 2021 ਵਿਚ ਡਬਲਯੂ.ਪੀ.ਆਈ. ਮਹਿੰਗਾਈ 7.39 ਪ੍ਰਤੀਸ਼ਤ ਅਤੇ ਅਪ੍ਰੈਲ 2020 ਵਿਚ ਨਕਾਰਾਤਮਕ 1.57 ਪ੍ਰਤੀਸ਼ਤ ਸੀ। ਮੁਦਰਾ ਥੋਕ ਮੁੱਲ ਇੰਡੈਕਸ(WPI) 'ਤੇ ਅਧਾਰਤ ਮਹਿੰਗਾਈ ਵਿਚ ਲਗਾਤਾਰ ਚੌਥੇ ਮਹੀਨੇ ਤੇਜ਼ੀ ਦੇਖਣ ਨੂੰ ਮਿਲੀ ਹੈ।

ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ, 'ਅਪ੍ਰੈਲ 2021 (ਅਪ੍ਰੈਲ 2020 ਦੇ ਮੁਕਾਬਲੇ) ਵਿਚ ਮਹੀਨਾਵਾਰ ਡਬਲਯੂ.ਪੀ.ਆਈ. 'ਤੇ ਅਧਾਰਤ ਮਹਿੰਗਾਈ ਦੀ ਸਾਲਾਨਾ ਦਰ 10.49 ਪ੍ਰਤੀਸ਼ਤ ਸੀ।' ਮੰਤਰਾਲੇ ਨੇ ਕਿਹਾ, 'ਮੁੱਖ ਤੌਰ 'ਤੇ ਖਣਿਜ ਤੇਲ ਜਿਵੇਂ ਕੱਚਾ ਤੇਲ, ਪੈਟਰੋਲ ਅਤੇ ਡੀਜ਼ਲ ਵਰਗੇ ਖਣਿਜ ਤੇਲਾਂ ਅਤੇ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਕਾਰਨ ਅਪ੍ਰੈਲ 2021 ਵਿਚ ਮਹਿੰਗਾਈ ਦੀ ਸਲਾਨਾ ਦਰ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਵੱਧ ਹੈ। ਇਸ ਮਿਆਦ ਦਰਮਿਆਨ ਆਂਡਾ , ਮਾਲ , ਮੱਛੀ ਵਰਗੇ ਪ੍ਰੋਟੀਨ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਭੋਜਨ ਪਦਾਰਥਾਂ ਦੀ ਮਹਿੰਗਾਈ ਦਰ 4.92 ਫ਼ੀਸਦ ਰਹੀ।

ਹਾਲਾਂਕਿ ਸਬਜ਼ੀਆਂ ਦੀਆਂ ਕੀਮਤਾਂ ਵਿਚ 9.03 ਫ਼ੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਆਂਡਾ ਅਤੇ ਮਾਸ-ਮੱਛੀ ਦੀ ਕੀਮਤ 10.88 ਫ਼ੀਸਦੀ ਵਧੀ। ਅਪ੍ਰੈਲ ਵਿਚ ਦਾਲਾਂ ਦੀ ਮਹਿੰਗਾਈ ਦਰ 10.74 ਫ਼ੀਸਦੀ ਸੀ ਜਦੋਂਕਿ ਫ਼ਲਾਂ ਲਈ ਇਹ 27.43 ਫ਼ੀਸਦੀ ਰਹੀ। ਇਸ ਤਰ੍ਹਾਂ ਈਂਧਣ ਅਤੇ ਬਿਜਲੀ ਦੀ ਮਹਿੰਗਾਈ ਅਪ੍ਰੈਲ ਵਿਚ 20.94 ਫ਼ੀਸਦੀ ਰਹੀ ਜਦੋਂਕਿ ਨਿਰਮਿਤ ਉਤਪਾਦਾਂ ਵਿਚ ਇਹ 9.01 ਫ਼ੀਸਦੀ ਸੀ।

 

Have something to say? Post your comment

 
 
 
 
 
Subscribe