Friday, November 22, 2024
 

ਰਾਸ਼ਟਰੀ

ਮਾਨਸੂਨ ਤੋਂ ਪਹਿਲਾਂ ਦੇ ਮੀਂਹ 'ਚ ਦਰਜ ਕੀਤੀ ਗਈ 22 ਫੀਸਦੀ ਦੀ ਕਮੀ

May 20, 2019 08:55 AM

ਨਵੀਂ ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿਚ ਖੇਤੀਬਾੜੀ ਲਈ ਅਹਿਮ ਸਮੇਂ ਮਾਰਚ ਤੋਂ ਮਈ ਤਕ ਮਾਨਸੂਨ ਤੋਂ ਪਹਿਲਾਂ ਦੇ ਮੀਂਹ ਵਿਚ 22 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 1 ਮਾਰਚ ਤੋਂ 15 ਮਈ ਤਕ 75.9 ਮਿਲੀਮੀਟਰ ਮੀਂਹ ਪਿਆ ਜਿਹੜਾ ਆਮ ਨਾਲੋਂ 22 ਫੀਸਦੀ ਘੱਟ ਹੈ। ਇਸ ਸਮੇਂ ਵਿਚ ਆਮ ਤੌਰ 'ਤੇ 96.8 ਮਿਲੀਮੀਟਰ ਮੀਂਹ ਪੈਂਦਾ ਹੈ। ਮਾਨਸੂਨ ਤੋਂ ਪਹਿਲਾਂ ਦੀ ਵਰਖਾ ਦੇਸ਼ ਦੇ ਕੁਝ ਹਿੱਸਿਆਂ ਵਿਚ ਬਾਗਵਾਨੀ ਦੀਆਂ ਫਸਲਾਂ ਲਈ ਬਹੁਤ ਅਹਿਮ ਹੁੰਦੀ ਹੈ। ਓਡਿਸ਼ਾ ਵਰਗੇ ਸੂਬਿਆਂ ਵਿਚ ਮਾਨਸੂਨ ਤੋਂ ਪਹਿਲਾਂ ਦੇ ਮੌਸਮ ਵਿਚ ਖੇਤਾਂ ਦੀ ਜੋਤਾਈ ਕੀਤੀ ਜਾਂਦੀ ਹੈ।
ਦੱਖਣੀ ਸੂਬਿਆਂ ਵਿਚ ਇਹ ਕਮੀ ਹੈ 46 ਫੀਸਦੀ ਤਕ
ਮੌਸਮ ਵਿਭਾਗ ਦੇ 4 ਮੌਸਮੀ ਖੇਤਰਾਂ ਜਿਨ੍ਹਾਂ ਵਿਚ ਸਾਰੇ ਦੱਖਣੀ ਸੂਬੇ ਆਉਂਦੇ ਹਨ, ਵਿਚ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਵਿਚ 46 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਉਸ ਤੋਂ ਬਾਅਦ ਉੱਤਰੀ-ਪੱਛਮੀ ਸਬ ਡਵੀਜ਼ਨ ਦਾ ਖੇਤਰ ਆਉਂਦਾ ਹੈ ਜਿਸ ਵਿਚ ਉੱਤਰੀ ਸੂਬੇ ਹਨ। ਇਥੇ 1 ਮਾਰਚ ਤੋਂ 24 ਅਪ੍ਰੈਲ ਤਕ 38 ਫੀਸਦੀ ਘੱਟ ਮੀਂਹ ਪਿਆ। ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਓਡਿਸ਼ਾ ਵਿਚ 7 ਫੀਸਦੀ ਦੀ ਕਮੀ ਦਰਜ ਕੀਤੀ ਗਈ।
ਮਾਨਸੂਨ 2-3 ਦਿਨਾਂ ਤਕ ਪੁੱਜੇਗਾ ਅੰਡੇਮਾਨ ਸਾਗਰ
ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ-ਪੂਰਬੀ ਮਾਨਸੂਨ ਦੱਖਣੀ ਅੰਡੇਮਾਨ ਸਾਗਰ ਵੱਲ ਅੱਗੇ ਵਧ ਗਿਆ ਹੈ ਅਤੇ ਇਸ ਦੇ 2-3 ਦਿਨ ਤਕ ਅੰਡੇਮਾਨ ਸਾਗਰ ਤਕ ਪਹੁੰਚ ਜਾਣ ਦੀ ਸੰਭਾਵਨਾ ਹੈ।

 

Have something to say? Post your comment

 
 
 
 
 
Subscribe