Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਕਈ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦਾ ਮੁੱਲ 103 ਰੁਪਏ ਤੋਂ ਪਾਰ

May 16, 2021 10:41 AM

ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਅੱਜ ਵੀ ਦੋਵੇਂ ਈਂਧਣ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ ਹੁਣ 100 ਰੁਪਏ ਨੂੰ ਪਾਰ ਕਰ ਗਈ ਹੈ। ਇਸ ਤੋ ਇਲਾਵਾ ਕਈ ਥਾਵਾਂ ਉਤੇ ਇਹ ਰੇਟ 103 ਰੁਪਏ ਤੋਂ ਵੀ ਟੱਪ ਗਿਆ ਹੈ। ਸ਼੍ਰੀਗੰਗਾਨਗਰ, ਅਨੂਪਪੁਰ, ਪਰਭਣੀ, ਰੀਵਾ, ਇੰਦੌਰ, ਭੋਪਾਲ ਵਿੱਚ ਤੇਲ ਦੀਆਂ ਕੀਮਤਾਂ 100 ਰੁਪਏ ਤੋਂ ਉਪਰ ਹਨ। ਇਸ ਦੇ ਨਾਲ ਹੀ, ਪੈਟਰੋਲ ਦੀ ਕੀਮਤ ਵਿੱਚ ਅੱਜ 18 ਤੋਂ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਅਤੇ ਡੀਜ਼ਲ ਦੀ ਕੀਮਤ ਅੱਜ 27 ਤੋਂ 30 ਪੈਸੇ ਪ੍ਰਤੀ ਲੀਟਰ ਵਧੀ ਹੈ।
ਇਸ ਵਾਧੇ ਦੇ ਬਾਅਦ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ 92.58 ਰੁਪਏ ਦੇ ਪੱਧਰ ਅਤੇ ਡੀਜ਼ਲ ਦੀ ਕੀਮਤ 83.22 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 98.88 ਰੁਪਏ ਅਤੇ ਡੀਜ਼ਲ ਦੀ ਕੀਮਤ 90.40 ਰੁਪਏ ਪ੍ਰਤੀ ਲੀਟਰ ਹੈ।
ਇਸ ਤੋਂ ਇਲਾਵਾ ਕੋਲਕਾਤਾ ਵਿੱਚ ਪੈਟਰੋਲ 92.67 ਰੁਪਏ ਅਤੇ ਡੀਜ਼ਲ 86.06 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿੱਚ 1 ਲੀਟਰ ਪੈਟਰੋਲ ਦੀ ਕੀਮਤ 94.34 ਰੁਪਏ ਅਤੇ ਡੀਜ਼ਲ ਦੀ ਕੀਮਤ 88.07 ਰੁਪਏ ਪ੍ਰਤੀ ਲੀਟਰ ਹੈ।
ਸ਼੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 103.52 ਰੁਪਏ ਅਤੇ ਡੀਜ਼ਲ 95.99 ਰੁਪਏ ਪ੍ਰਤੀ ਲੀਟਰ ਹੈ।

ਅਨੂਪਪੁਰ ਵਿਚ ਪੈਟਰੋਲ ਦੀ ਕੀਮਤ 103.21 ਰੁਪਏ ਅਤੇ ਡੀਜ਼ਲ ਦੀ ਕੀਮਤ 93.98 ਰੁਪਏ ਪ੍ਰਤੀ ਲੀਟਰ ਹੈ।

ਰੀਵਾ 'ਚ ਪੈਟਰੋਲ ਦੀ ਕੀਮਤ 102.85 ਰੁਪਏ ਅਤੇ ਡੀਜ਼ਲ ਦੀ ਕੀਮਤ 93.65 ਰੁਪਏ ਪ੍ਰਤੀ ਲੀਟਰ ਹੈ।

ਪਰਭਣੀ ਵਿਚ ਪੈਟਰੋਲ ਦੀ ਕੀਮਤ 100.01 ਰੁਪਏ ਅਤੇ ਡੀਜ਼ਲ 90.12 ਰੁਪਏ ਪ੍ਰਤੀ ਲੀਟਰ ਹੈ।

ਇੰਦੌਰ ਵਿੱਚ ਪੈਟਰੋਲ ਦੀ ਕੀਮਤ 100.7 ਰੁਪਏ ਅਤੇ ਡੀਜ਼ਲ ਦੀ ਕੀਮਤ 91.69 ਰੁਪਏ ਪ੍ਰਤੀ ਲੀਟਰ ਹੈ।

ਭੋਪਾਲ ਵਿੱਚ ਪੈਟਰੋਲ ਦੀ ਕੀਮਤ 100.63 ਰੁਪਏ ਅਤੇ ਡੀਜ਼ਲ 91.59 ਰੁਪਏ ਪ੍ਰਤੀ ਲੀਟਰ ਹੈ।

ਜੈਪੁਰ ਵਿੱਚ ਪੈਟਰੋਲ ਦੀ ਕੀਮਤ 99.02 ਰੁਪਏ ਅਤੇ ਡੀਜ਼ਲ ਦੀ ਕੀਮਤ 91.86 ਰੁਪਏ ਪ੍ਰਤੀ ਲੀਟਰ ਹੈ।

 

Have something to say? Post your comment

Subscribe