ਲੁਧਿਆਣਾ (ਏਜੰਸੀਆਂ) : ਬਲੈਕ ਫੰਗਸ ਨੇ ਪੰਜਾਬ ਵਿਚ ਵੀ ਦਸਤਕ ਦੇ ਦਿੱਤੀ ਹੈ। ਲੁਧਿਆਣਾ ਵਿਚ 12 ਤੋਂ ਜ਼ਿਆਦਾ ਲੋਕ ਬਲੈਕ ਫੰਗਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਵਿਚ ਜ਼ਿਆਦਾਤਰ ਪੀੜਤਾਂ ਦਾ ਇਲਾਜ ਦਇਆਨੰਦ ਮੌਡੀਕਲ ਕਾਲਜ ਵਿਚ ਚੱਲ ਰਿਹਾ ਹੈ। ਉੱਤੇ ਹੀ ਪੰਜ ਮਰੀਜ਼ ਅਜਿਹੇ ਹਨ ਜਿਨ੍ਹਾਂ ਦੇ ਦਿਮਾਗ ਤੱਕ ਬਲੈਕ ਫੰਗਸ ਪਹੁੰਚ ਚੁੱਕੀ ਹੈ। ਲੁਧਿਆਣਾ ਦੇ ਡਾਕਟਰ ਰਮੇਸ਼ ਸੁਪਰ ਸਪੈਸ਼ਿਆਲਟੀ ਆਈ ਐਂਡ ਲੇਜਰ ਸੈਂਟਰ ਵਿਚ ਹੁਣੇ ਬਲੈਕ ਫੰਗਸ ਦਾ ਇਕ ਮਾਮਲਾ ਸਾਹਮਣਏ ਆਇਆ ਹੈ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਡੀਐੱਮਸੀ ਦੇ ਈਐੱਨਟੀ ਵਿਭਾਗ ਦੇ ਹੈੱਡ ਡਾਕਟਰ ਮਨੀਸ਼ ਮੁੰਜਾਲ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਦੌਰਾਨ ਉਹਨਾਂ ਕੋਲ ਬਲੈਕ ਫੰਗਸ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ। 13 ਮਈ ਨੂੰ ਉਹਨਾਂ ਕੋਲ ਬਲੈਕ ਫੰਗਸ ਦੇ ਚਾਰ ਮਰੀਜ਼ ਆਏ ਜਿਨ੍ਹਾਂ ਦੀਆਂ ਅੱਖਾਂ ਦੇ ਹੇਠਾਂ, ਨੱਕ ਵਿਚ ਬਲੈਕ ਫੰਗਸ ਸੀ। ਉਹਨਾਂ ਦੇ ਫੇਫੜੇ ਖ਼ਰਾਬ ਹੋਣ ਕਾਰਨ ਉਸ ਸਮੇਂ ਉਹਨਾਂ ਦਾ ਆਪਰੇਸ਼ਨ ਨਹੀਂ ਹੋ ਪਾਇਆ। ਪੰਜ ਮਾਮਲੇ ਅੱਖਾਂ ਦੇ ਵਿਬਾਗ ਕੋਲ ਆਏ ਸੀ, ਜਿਨ੍ਹਾਂ ਦਾ ਆਪਰੇਸ਼ਨ ਕਰ ਕੇ ਉਹਨਾਂ ਦੀਆਂ ਅੱਖਾਂ ਵੀ ਕੱਢਣੀਆਂ ਪਈਆਂ। ਨਿਊਰੋ ਵਿਭਾਗ ਵਿਚ ਵੀ ਲਗਭਗ ਅਜਿਹੇ ਚਾਰ ਮਾਮਲੇ ਆ ਚੁੱਕੇ ਹਨ। ਹੁਣ ਤੱਕ ਜਿਨ੍ਹੇ ਵੀ ਲੋਕਾਂ ਵਿਚ ਬਲੈਕ ਫੰਗਸ ਮਿਲਿਆ ਹੈ ਉਹ ਸਾਰੇ ਕੋਰੋਨਾ ਮਰੀਜ਼ ਰਹਿ ਚੁੱਕੇ ਹਨ।