Saturday, January 18, 2025
 
BREAKING NEWS
Jalandhar News: साइबर ठगों ने बनाई CP Swapan Sharma की फेक IDदाना मंडी के पास पेट्रोल पंप के मैनेजर से 4.50 लाख लूटने वाले एक होशियारपुर से तो दो आरोपी शिमला से हुए गिरफ्तारਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਬਿਡੇਨ ਦੇ ਸਹਿਯੋਗੀ ਬਲਿੰਕਨ ਨੂੰ ਕਿਸ ਗੱਲ ਦਾ ਡਰ ਹੈ?Elon Musk hosts India Global Forum business delegation at SpaceXਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾਪੰਜਾਬ 'ਚ ਮੌਸਮ ਦੀ ਹਾਲਤ ਜਾਣੋਡੱਲੇਵਾਲ ਦੀ ਹਾਲਤ ਹੋਈ ਹੋਰ ਢਿੱਲੀ: ਅੱਜ SKM ਆਗੂਆਂ ਦੀ ਮੀਟਿੰਗ ਵੀ ਹੋਵੇਗੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਜਨਵਰੀ 2025)ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤਾ ਖਿਡਾਰੀਆਂ ਨੂੰ ਦਿੱਤੇ ਖੇਡ ਪੁਰਸਕਾਰਜੇਕਰ ਤੁਸੀਂ ਭਾਰ ਘਟਾਉਣਾ ਹੈ, ਤਾਂ ਇਨ੍ਹਾ ਚੀਜਾਂ ਨੂੰ ਆਪਣੀ ਖੁਰਾਕ ਵਿੱਚ ਕਰੋ ਸ਼ਾਮਿਲ

ਚੰਡੀਗੜ੍ਹ / ਮੋਹਾਲੀ

ਪੀਯੂ 'ਚ ਕੇਂਦਰੀ ਬੋਰਡ ਗਠਿਤ ਕਰਨ ਦਾ ਮਾਮਲਾ ਭਖਿਆ, 'ਆਪ' ਨੇ ਕੈਪਟਨ ਤੋਂ ਮੰਗਿਆ ਸਪੱਸ਼ਟੀਕਰਨ

November 01, 2020 08:42 AM

ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕੀਤਾ ਵਿਰੋਧ

ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ : ਆਪ 

 
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਸੈਨੇਟ ਭੰਗ ਕਰਕੇ ਕੇਂਦਰੀ ਬੋਰਡ ਗਠਿਤ ਕਰਨ ਦਾ ਮਾਮਲਾ ਭਖਣਾ ਸ਼ੁਰੂ ਹੋ ਗਿਆ। ਆਮ ਆਦਮੀ ਪਾਰਟੀ ਪੰਜਾਬ ਨੇ ਵਿਰੋਧ ਕਰਦੇ ਹੋਏ ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਹੈ। ਸ਼ਨੀਵਾਰ ਸ਼ਾਮ ਮੀਡੀਆ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਕੜੀ ਤਹਿਤ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਹਨ। ਜਿੰਨਾ ਅਨੁਸਾਰ ਮੋਦੀ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਜਾਂਦੀ ਸੈਨੇਟ ਦੀ ਥਾਂ ਕੇਂਦਰੀ ਬੋਰਡ ਗਠਿਤ ਕੀਤੇ ਜਾਣ ਦੀ ਤਜਵੀਜ਼ ਹੈ। ਕੇਂਦਰ ਸਰਕਾਰ ਦਾ ਇਹ ਕਦਮ ਲੋਕਤੰਤਰਿਕ ਵਿਵਸਥਾ ਅਤੇ ਪੰਜਾਬ ਦੇ ਹਿੱਤਾਂ 'ਤੇ ਸਿੱਧਾ ਹਮਲਾ ਹੈ। ਇਸ ਲਈ ਮੁੱਖ ਮੰਤਰੀ ਪੰਜਾਬ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਅਤੇ ਪੰਜਾਬ ਦੇ ਲੋਕਾਂ ਨੂੰ ਅਸਲ ਸਥਿਤੀ ਤੋਂ ਜਾਣੂ ਕਰਵਾਉਣ ਕਿਉਂਕਿ ਜੇ ਇਹ ਤਜਵੀਜ਼ ਲਾਹੂ ਹੋ ਜਾਂਦੀ ਹੈ ਤਾਂ ਨਾ ਕੇਵਲ ਯੂਨੀਵਰਸਿਟੀ ਦੀ ਜਮਹੂਰੀ ਵਿਵਸਥਾ ਖ਼ਤਮ ਹੋਵੇਗੀ, ਸਗੋਂ ਪੰਜਾਬ ਦੇ ਯੂਨੀਵਰਸਿਟੀ ਪ੍ਰਬੰਧਨ 'ਚ ਸਾਰੇ ਹੱਕ-ਹਕੂਕ ਖ਼ਤਮ ਹੋ ਜਾਣਗੇ। 'ਆਪ' ਵਿਧਾਇਕਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਅਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਸਥਾਪਿਤ ਕੀਤੀ ਰਾਜਧਾਨੀ 'ਚ ਸਥਿਤ ਹੈ।
 

Have something to say? Post your comment

 
 
 
 
 
Subscribe