Sunday, April 06, 2025
 
BREAKING NEWS

sushant rajpoot

ਸੁਸ਼ਾਂਤ ਰਾਜਪੂਤ ਮੌਤ ਮਾਮਲੇ ਦੀ ਜਾਂਚ ਵਿਚ ਐਨਸੀਬੀ ਨੂੰ ਮਿਲੀ ਵੱਡੀ ਸਫ਼ਲਤਾ

ਮੁੰਬਈ, 15 ਅਪ੍ਰੈਲ : ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਂਚ ਏਜੰਸੀ ਨੇ ਡਰੱਗਜ਼ ਤਸਕਰ ਦੀ ਪਛਾਣ ਕਰ ਲਈ ਹੈ। ਡਰੱਗ ਵਿਕਰੇਤਾ ਦੀ ਪਛਾਣ ਸਾਹਿਲ ਸ਼ਾਹ ਉਰਫ਼ ਸਾਹਿਲ ਫਲੈਕੋ ਵਜੋਂ ਹੋਈ ਹੈ, ਜੋ ਮੁੰਬਈ ਦਾ ਹੀ ਵਾਸੀ ਹੈ। ਉਹ ਕੌਮਾਂਤਰੀ ਡਰੱਗਜ਼ ਤਸਕਰੀ ਗਿਰੋਹ ਚਲਾਉਂਦਾ ਹੈ। ਹੁਣ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਸੁਸ਼ਾਂਤ ਖ਼ੁਦਕੁਸ਼ੀ ਕੇਸ: 30 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿਚ 33 ਮੁਲਜ਼ਮਾਂ ਦੇ ਨਾਮ ਦਰਜ

Sushant Rajpoot Case : ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ NCB ਦਾ ਛਾਪਾ

ਬਾਲੀਵੁੱਡ ਵਿਚ 'ਨਾਰਕੋਟਿਕਸ ਕੰਟਰੋਲ ਬਿਊਰੋ' ਦੀ ਛਾਪੇਮਾਰੀ ਉਦੋਂ ਤੋਂ ਹੀ ਜਾਰੀ ਹੈ ਜਦੋਂ ਤੋਂ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਵਿੱਚ ਨਸ਼ਿਆਂ ਦਾ ਮੁੱਦਾ ਗਰਮਾਇਆ ਹੈ। ਦੱਸਿਆ ਜਾਂਦਾ ਹੈ ਕਿ ਫਿਲਮੀ ਸਿਤਾਰਿਆਂ ਤੋਂ ਬਾਅਦ  ਐਨ.ਸੀ.ਬੀ. ਦੀ ਟੀਮ ਨੇ ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ ਛਾਪਾ ਮਾਰਿਆ ਹੈ। ਹਾਲਾਂਕਿ ਐਨ.ਸੀ.ਬੀ. ਦੀ ਟੀਮ ਨੇ ਕਿਸੇ ਨਿਰਦੇਸ਼ਕ ਅਤੇ ਨਿਰਮਾਤਾ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

Subscribe