ਤਿਉਹਾਰਾਂ ਦੇ ਮੌਸਮ ਵਿਚ ਪਿਆਜ਼ ਰਾਜਧਾਨੀ ਦਿੱਲੀ 70-80 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਈਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਕੰਟਰੋਲ ਕਰਨ ਲਈ ਸਟਾਕ ਦੀ ਹੱਦ ਤੈਅ ਕਰਨ ਦੇ ਨਾਲ ਸਰਕਾਰੀ ਗੋਦਾਮ ਤੋਂ ਪਿਆਜ਼ ਚੁੱਕਣ ਲਈ ਕਿਹਾ ਹੈ। ਹਾਲਾਂਕਿ, ਪਰਚੂਨ ਮਾਰਕੀਟ ਵਿੱਚ ਪ੍ਰਭਾਵ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਸੋਮਵਾਰ ਨੂੰ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਮੁੱਲ 65 ਰੁਪਏ ਪ੍ਰਤੀ ਕਿੱਲੋ ਸੀ।