ਕਾਠਮੰਡੂ : ਨੇਪਾਲ ਦੀ ਸਿਆਸਤ ਵਿਚ ਕਾਫੀ ਸਮੇਂ ਤੋਂ ਚਲ ਰਹੀ ਹਲਚਲ ਨੇ ਅੱਜ ਇਕ ਤਿੱਖਾ ਮੋੜ ਲੈ ਲਿਆ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕੈਬਨਿਟ ਮੀਟਿੰਗ ਬੁਲਾ ਕੇ ਸਖ਼ਤ ਫੈਸਲਾ ਲੈਂਦੇ ਹੋਏ ਸੰਸਦ ਭੰਗ ਕਰਨ ਦਾ ਆਦੇਸ਼ ਦੇ ਦਿਤਾ ਹੈ। ਪੀ.ਐੱਮ. ਓਲੀ ਨੇ ਕੈਬਨਿਟ ਦੇ ਇਸ ਫ਼ੈਸਲੇ ਨੂੰ ਆਖਰੀ ਮੰਨਜੂਰੀ ਲਈ ਰਾਸ਼ਟਰਪਤੀ ਦੇ ਕੋਲ ਭੇਜ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਨੇਪਾਲ ਦੇ ਊਰਜਾ ਮੰਤਰੀ ਬਰਸਮਾਨ ਨੇ ਕਰ ਦਿਤੀ ਹੈ। ਨੇਪਾਲ ਕਮਿਊਨਿਸਟ ਪਾਰਟੀ ਦੇ ਬੁਲਾਰੇ ਨਾਰਾਇਣਜੀ ਸ਼੍ਰੇਸ਼ਠ ਨੇ ਕਿਹਾ