ਵਿਸ਼ਵ ਬੈਂਕ ਨੇ ਐਤਵਾਰ ਨੂੰ ਕਿਹਾ ਕਿ ਉਸ ਦੇ ਕਾਰਜਕਾਰੀ ਬੋਰਡ ਆਫ਼ ਡਾਇਰੈਕਟਰ ਨੇ 6 ਭਾਰਤੀ ਸੂਬਿਆਂ 'ਚ ਸਕੂਲੀ ਸਿਖਿਆ ਦੀ ਗੁਣਵੱਤਾ ਅਤੇ ਕਾਰਜਸ਼ੀਲਤਾ 'ਚ ਸੁਧਾਰ ਲਈ 50 ਕਰੋੜ ਡਾਲਰ (3700 ਕਰੋੜ ਰੁਪਏ) ਦੇ ਕਰਜ਼ ਨੂੰ ਮਨਜ਼ੂਰੀ ਦਿਤੀ। ਵਿਸ਼ਵ ਬੈਂਕ ਦੇ ਇਕ ਬਿਆਨ 'ਚ ਕਿਹਾ ਕਿ ਬੋਰਡ ਆਫ਼ ਡਾਇਰੈਕਟਰ ਨੇ 24 ਜੂਨ 2020 ਨੂੰ ਕਰਜ਼ ਨੂੰ ਮਨਜ਼ੂਰੀ ਦਿਤੀ।