ਖੰਡ ਦੇ ਵੱਧ ਉਤਪਾਦਨ ਕਾਰਨ ਭਾਰਤ ਦੀ ਸ਼ੁਗਰ ਉਦਯੋਗ ਸੰਸਥਾ ਨੇ ਭਾਰਤੀਆਂ ਨੂੰ ਵਧੇਰੇ ਖੰਡ ਖਾਣ ਲਈ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਬਾਰੇ ਗੱਲ ਕਹਿ ਹੈ। ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ (ਆਈਐਸਐਮਏ) ਨੇ ਕਿਹਾ ਕਿ ਉਹ ਚੀਨੀ ਅਤੇ ਇਸ ਦੇ ਸਿਹਤ ਪ੍ਰਭਾਵਾਂ ਬਾਰੇ ਗਲਤ ਮਿਥਾਂ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹੈ। ਔਸਤਨ ਭਾਰਤੀ ਹਰ ਸਾਲ 19 ਕਿਲੋਗ੍ਰਾਮ ਖੰਡ ਖਾਂਦੇ ਹਨ, ਜੋ ਕਿ ਗਲੋਬਲ ਪੱਧਰ ਤੋਂ ਬਹੁਤ ਘੱਟ ਹੈ।