ਕੇਂਦਰ ਸਰਕਾਰ ਨੇ ਆਯੁਰਵੈਦ ਡਾਕਟਰਾਂ (Ayurveda Doctor) ਬਾਰੇ ਇਕ ਵੱਡਾ ਫੈਸਲਾ ਲਿਆ ਹੈ। ਆਯੁਰਵੈਦ ਦੀ ਡਿਗਰੀ ਪ੍ਰਾਪਤ ਡਾਕਟਰ ਹੁਣ ਜਨਰਲ ਅਤੇ ਆਰਥੋਪੀਡਿਕ ਸਰਜਰੀ ਦੇ ਨਾਲ ਹੀ ਅੱਖ, ਕੰਨ ਅਤੇ ਗਲੇ ਦੀ ਸਰਜਰੀ ਕਰ ਸਕਣਗੇ। ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ (Central Council of Indian Medicine) ਦੇ ਅਨੁਸਾਰ, ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੀਜੀ ਦੇ ਵਿਦਿਆਰਥੀਆਂ ਨੂੰ ਸਰਜਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।