Saturday, November 23, 2024
 

ਰਾਸ਼ਟਰੀ

ਹੁਣ ਆਯੁਰਵੈਦ ਡਾਕਟਰ ਵੀ ਕਰ ਸਕਣਗੇ ਸਰਜਰੀ

November 22, 2020 09:56 AM

ਨਵੀ ਦਿੱਲੀ : ਕੇਂਦਰ ਸਰਕਾਰ ਨੇ ਆਯੁਰਵੈਦ ਡਾਕਟਰਾਂ (Ayurveda Doctor) ਬਾਰੇ ਇਕ ਵੱਡਾ ਫੈਸਲਾ ਲਿਆ ਹੈ। ਆਯੁਰਵੈਦ ਦੀ ਡਿਗਰੀ ਪ੍ਰਾਪਤ ਡਾਕਟਰ ਹੁਣ ਜਨਰਲ ਅਤੇ ਆਰਥੋਪੀਡਿਕ ਸਰਜਰੀ ਦੇ ਨਾਲ ਹੀ ਅੱਖ, ਕੰਨ ਅਤੇ ਗਲੇ ਦੀ ਸਰਜਰੀ ਕਰ ਸਕਣਗੇ। ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ (Central Council of Indian Medicine) ਦੇ ਅਨੁਸਾਰ, ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੀਜੀ ਦੇ ਵਿਦਿਆਰਥੀਆਂ ਨੂੰ ਸਰਜਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਦੱਸ ਦਈਏ ਕਿ ਆਯੁਰਵੈਦ ਦੇ ਵਿਦਿਆਰਥੀਆਂ ਨੂੰ ਅਜੇ ਵੀ ਸਰਜਰੀ ਬਾਰੇ ਪੜ੍ਹਾਇਆ ਤਾਂ ਜਾਂਦਾ ਸੀ, ਪਰ ਇਸ ਬਾਰੇ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਸੀ ਕਿ ਉਹ ਸਰਜਰੀ ਕਰ ਸਕਦੇ ਹਨ ਜਾਂ ਨਹੀਂ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਆਯੁਰਵੈਦ ਦੇ ਡਾਕਟਰ ਵੀ ਸਰਜਰੀ ਕਰ ਸਕਣਗੇ। ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਆਯੁਰਵੈਦ ਦੇ ਪੀਜੀ ਦੇ ਵਿਦਿਆਰਥੀਆਂ ਨੂੰ ਅੱਖ, ਨੱਕ, ਕੰਨ, ਗਲੇ ਦੇ ਨਾਲ-ਨਾਲ ਜਨਰਲ ਸਰਜਰੀ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।

ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਨ੍ਹਾਂ ਵਿਦਿਆਰਥੀਆਂ ਨੂੰ ਅਨੇਕਾਂ ਸਰਜਰੀਆਂ ਦਾ ਅਧਿਕਾਰ ਹੋਵੇਗਾ। ਕੇਂਦਰ ਸਰਕਾਰ ਦੇ ਆਯੁਰਵੈਦ ਦੇ ਸਾਬਕਾ ਸਲਾਹਕਾਰ ਡਾ. ਐਸ.ਕੇ ਸ਼ਰਮਾ ਨੇ ਸਰਕਾਰ ਦੇ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਇਕ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਸਰਜਨਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਵਿਚ ਸਰਜਨਾਂ ਦੀ ਘਾਟ ਦੂਰ ਹੋ ਜਾਵੇਗੀ।

 

Have something to say? Post your comment

 
 
 
 
 
Subscribe