ਦੁਨੀਆ ਭਰ ਵਿਚ ਭਾਰਤੀ ਨਵੇਂ ਨਵੇਂ ਕਾਰਨਾਮੇ ਕਰਦੇ ਰਹਿੰਦੇ ਹਨ। ਹੁਣ ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥੀ ਨੇ 'ਰੀਬੂਟ' ਨਾਂ ਨਾਲ ਇਕ ਅਜਿਹੇ ਚੈਂਬਰ ਦਾ ਨਿਰਮਾਣ ਕੀਤਾ ਹੈ ਜੋ ਅਚਾਨਕ ਘਬਰਾਹਟ ਹੋਣ ਦੀ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਰਾਹਤ ਦਿੰਦਾ ਹੈ। ਇਹ ਚੈਂਬਰ ਜਨਤਕ ਥਾਵਾਂ 'ਤੇ ਲਗਾਇਆ ਜਾ ਸਕਦਾ ਹੈ। ਦਿੱਲੀ ਕਾਲਜ ਆਫ ਆਰਟ ਵਿਚ ਅਧਿਐਨ ਕਰ ਚੁੱਕੇ 32 ਸਾਲਾਂ ਦੇ ਕਾਰਤੀਕੇਯ ਮਿੱਤਲ ਅਮਰੀਕਾ ਦੇ ਪ੍ਰੈਟ ਇੰਸਟੀਚਿਊਟ ਨਿਊਯਾਰਕ ਵਿਚ ਇੰਡਸਟਰੀਅਲ ਡਿਜ਼ਾਈਨ ਵਿਚ ਮਾਸਟਰ ਡਿਗਰੀ ਲਈ ਖੋਜ ਕਰ ਰਹੇ ਹਨ।