ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਜਨਤਾ ਪਹਿਲਾਂ ਤੋਂ ਹੀ ਪਰੇਸ਼ਾਨ ਹੈ। ਹੁਣ ਪਿਆਜ਼ ਵੀ ਆਮ ਲੋਕਾਂ ਨੂੰ ਰੁਆਣ ਲੱਗ ਪਿਆ ਹੈ।
ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ 10ਵੇਂ ਦਿਨ ਵੀ ਜਾਰੀ ਹੈ । ਕਿਸਾਨਾਂ ਦੇ ਦਿੱਲੀ ਸਰਹੱਦਾਂ ਬੰਦ ਕਰਨ ਕਾਰਨ ਗੁਆਂਢੀ ਸੂਬਿਆਂ ਤੋਂ ਦਿੱਲੀ ਆਉਣ ਵਾਲੀ ਸਬਜ਼ੀਆਂ ਦੀ ਸਪਲਾਈ ਵਿੱਚ ਦਰਪੇਸ਼ ਦਿੱਕਤਾਂ ਆ ਰਹੀਆਂ ਹਨ ।
ਪਿਛਲੇ ਚਾਰ ਸਾਲ ਤੋਂ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਕਿਸਾਨ ਕੁਲਵਿੰਦਰ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ। ਉਹ ਪਿਛਲੇ ਲੰਬੇ ਸਮੇਂ 42 ਏਕੜ ਜ਼ਮੀਨ ‘ਚ ਖੇਤੀ ਕਰ ਰਿਹਾ ਹੈ।
ਟਾਂਡਾ ਵਿੱਚ ਆਫ ਸੀਜ਼ਨ ਸਬਜ਼ੀਆਂ ਦੀਆਂ ਪਨੀਰੀਆਂ ਦੇ ਉਤਪਾਦਨ ਨਾਲ ਕਿਸਾਨਾਂ ਦੀ ਆਰਥਕ ਹਾਲਤ ਮਜਬੂਤ ਹੋਣ ਲੱਗੀ ਹੈ। ਖੇਤਰ ਵਿੱਚ ਵਹਾਅ ਸਿੰਚਾਈ ਯੋਜਨਾ ਪਗਡੰਡੀ ਕੂਹਲ ਦੇ ਲੱਗਣ ਦੇ ਬਾਅਦ ਤੋਂ ਕਿਸਾਨਾਂ ਨੂੰ ਕਾਫ਼ੀ ਮੁਨਾਫ਼ਾ ਮਿਲ ਰਿਹਾ ਹੈ।