ਇਕ ਦਿਨ ਪਹਿਲਾਂ ਜਿੱਥੇ ਚਾਰੇ ਪਾਸੇ ਦੁਰਗਾ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਕੰਨਿਆਵਾਂ ਦੀ ਪੂਜਾ ਕੀਤੀ ਜਾ ਰਹੀ ਸੀ, ਉੱਥੇ ਅਗਲੇ ਦਿਨ ਹੀ ਐਤਵਾਰ ਸਵੇਰੇ ਸਥਾਨਕ ਸਿਵਲ ਹਸਪਤਾਲ 'ਚ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ਅਤੇ ਦਿਲ ਨੂੰ ਹਿਲਾ ਦੇਣ ਵਾਲੀ ਇਕ ਘਟਨਾ ਵਾਪਰੀ। ਇਕ ਮਾਂ ਨੇ ਸਿਰਫ਼ ਇਕ ਦਿਨ ਦੀ ਬੱਚੀ ਨੂੰ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਪਾਰਕ 'ਚ ਸੁੱਟ ਦਿੱਤਾ। ਉੱਥੇ ਪਹਿਲਾਂ ਤੋਂ ਹੀ ਮੌਜੂਦ ਕੁੱਤਿਆਂ ਨੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਲੋਕ ਉੱਥੇ ਆ ਕੇ ਬੱਚੀ ਨੂੰ ਬਚਾਉਂਦੇ, ਉਸ ਦੀ ਮੌਤ ਹੋ ਚੁੱਕੀ ਸੀ। ਉਸ ਦਾ ਸਿਰ ਵੀ ਗਾਇਬ ਸੀ।