Friday, November 22, 2024
 

Amir Khan

ਆਮਿਰ ਖਾਨ ਸਟਾਰਰ 'ਲਾਲ ਸਿੰਘ ਚੱਢਾ' ਦੀ ਰਿਲੀਜ਼ ਡੇਟ ਫਿਰ ਵਧੀ

ਆਮਿਰ ਖ਼ਾਨ ਦੇ ਪੁਰਾਣੇ ਸਾਥੀ ਆਰ. ਮਾਧਵਨ ਨੂੰ ਵੀ ਹੋਇਆ ਕੋਰੋਨਾ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੋਂ ਬਾਅਦ ਹੁਣ ਆਰ. ਮਾਧਵਨ ਨੂੰ ਵੀ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਅਦਾਕਾਰ ਨੇ ਟਵਿੱਟਰ ’ਤੇ ਪ੍ਰਸ਼ੰਸਕਾਂ ਨੂੰ ਅਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।

ਆਮਿਰ ਖ਼ਾਨ ਨੂੰ ਹੋਇਆ ਕੋਰੋਨਾ, ਘਰ ਵਿਚ ਹੋਏ ਕੁਆਰੰਟੀਨ

ਬਲੀਵੁੱਡ ਦੇ ਦਿਗਜ਼ ਅਭਿਨੇਤਾ ਆਮਿਰ ਖ਼ਾਨ ਨੂੰ ਕੋਰੋਨਾ ਹੋ ਗਿਆ ਹੈ। ਪਿਛਲੇ ਦਿਨੀਂ ਵਿਚ ਰਣਬੀਰ ਕਪੂਰ, ਕਾਰਤਿਕ ਆਰੀਅਨ, ਮਨੋਜ ਬਾਜਪਾਈ ਵਰਗੇ ਕਈ ਵੱਡੇ ਅਦਾਕਾਰਾਂ ਨੂੰ ਕੋਰੋਨਾ ਹੋਇਆ ਸੀ 

ਆਮਿਰ ਖਾਨ ਨੇ ਥੀਏਟਰ 'ਚ ਦੇਖੀ ਫਿਲਮ ‘ਸੂਰਜ ਪੇ ਮੰਗਲ ਭਾਰੀ’, ਦਿਲਜੀਤ ਦੁਸਾਂਝ ਨੇ ਕੀਤਾ ਧੰਨਵਾਦ

ਕੋਰੋਨਾ ਅਵਧੀ ਦੇ ਵਿਚਕਾਰ ਦੇਸ਼ ਵਿੱਚ ਹਾਲ ਹੀ ਵਿੱਚ ਥਿਏਟਰਾਂ ਨੂੰ ਕੁਝ ਸਾਵਧਾਨੀ ਨਾਲ ਖੋਲ੍ਹਿਆ ਗਿਆ ਹੈ। ਇਸ ਸਭ ਦੇ ਵਿਚਕਾਰ, ਅਦਾਕਾਰ ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ ਦੀ ਫਿਲਮ ਸੂਰਜ ਪੇ ਮੰਗਲ ਭਾਰੀ 15 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਆਮ ਲੋਕਾਂ ਦੇ ਨਾਲ ਆਮਿਰ ਖਾਨ ਨੇ ਵੀ ਥੀਏਟਰ ਵਿਚ ਜਾ ਕੇ ਫਿਲਮ ਦਾ ਅਨੰਦ ਲਿਆ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਮੁਸ਼ਕਿਲਾਂ 'ਚ ਘਿਰੇ ਅਮਿਰ ਖ਼ਾਨ

ਬਾਲੀਵੁੱਡ ਦੇ ਮਿਸਟਰ ਪਰਫੈਸ਼ਨਿਸਟ ਆਮਿਰ ਖ਼ਾਨ ਇਕ ਵਾਰ ਫਿਰ ਚਰਚਾ 'ਚ ਹੈ, ਪਰ ਇਸ ਦੀ ਵਜ੍ਹਾ ਆਗਾਮੀ ਫ਼ਿਲਮ 'ਲਾਲ ਸਿੰਘ ਚੱਢਾ' ਨਹੀਂ ਹੈ। ਦਰਅਸਲ ਦਿੱਲੀ ਦੇ ਗਾਜਿਆਬਾਦ ਦੀ ਲੋਨੀ ਵਿਧਾਨ ਸਭਾ ਸੀਟਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ 'ਤੇ 'ਕੋਰੋਨਾ ਵਾਇਰਸ' ਮਹਾਮਾਰੀ ਦੇ ਚੱਲਦੇ ਲਾਪ੍ਰਵਾਹੀ ਵਰਤਣ ਦਾ ਗੰਭੀਰ ਦੋਸ਼ ਲਗਾਇਆ ਹੈ। ਲੋਨੀ ਦੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗਾਜਿਆਬਾਦ ਦੌਰੇ ਦੌਰਾਨ ਆਮਿਰ ਖ਼ਾਨ ਨੇ 'ਕੋਰੋਨਾ ਵਾਇਰਸ' ਸੰਕ੍ਰਮਣ ਦੇ ਦੌਰ 'ਚ ਲਾਪ੍ਰਵਾਹੀ ਕਰਦੇ ਹੋਏ ਨਿਯਮਾਂ ਦਾ ਉਲੰਘਣ ਕੀਤਾ ਹੈ। ਵਿਧਾਇਕ ਦਾ ਇਹ ਵੀ ਕਹਿਣਾ ਹੈ ਕਿ ਨਿੱਜੀ ਪ੍ਰੋਗਰਾਮ 'ਚ ਲੋਨੀ 'ਚ ਪਹੁੰਚਣ ਦੌਰਾਨ ਲੋਕਾਂ ਦੀ ਭੀੜ ਨਾਲ ਘਿਰੇ ਆਮਿਰ ਖ਼ਾਨ ਨੇ ਮਾਸਕ ਤਕ ਨਹੀਂ ਲਗਾਇਆ ਸੀ, ਜਦਕਿ ਇਹ ਬਹੁਤ ਜ਼ਰੂਰੀ ਸੀ। ਇਸ ਤੋਂ ਇਲਾਵਾ ਸਰੀਰਕ ਦੂਰੀ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ, ਜਦਕਿ ਦਿੱਲੀ-ਐੱਨ. ਸੀ. ਆਰ. 'ਚ ਕੋਰੋਨਾ ਸੰਕ੍ਰਮਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।

ਕੰਗਨਾ ਰਨੌਤ ਆਮਿਰ ਖਾਨ 'ਤੇ ਕੱਸਿਆ ਤੰਜ, ਲਕਸ਼ਮੀਬਾਈ ਅਤੇ ਸਾਵਰਕਰ ਨਾਲ ਕੀਤੀ ਖੁਦ ਦੀ ਤੁਲਨਾ

ਅਭਿਨੇਤਰੀ ਕੰਗਨਾ ਰਨੌਤ ਆਪਣੇ ਬੇਬਾਕ  ਬਿਆਨਾਂ ਕਾਰਨ ਮੁਸੀਬਤ ਵਿਚ ਫਸਦੀ ਨਜ਼ਰ ਆ ਰਹੀ ਹੈ। ਕੰਗਨਾ ਦੇ ਖਿਲਾਫ ਇਕ ਹੋਰ ਸ਼ਿਕਾਇਤ ਮੁੰਬਈ ਦੀ ਇਕ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਇਹ ਸ਼ਿਕਾਇਤ ਕੰਗਨਾ ਦੇ ਮੁੰਬਈ ਸ਼ਹਿਰ ਅਤੇ ਮੁੰਬਈ ਪੁਲਿਸ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਲਈ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਗਣਾ ਰਨੌਤ ਖ਼ਿਲਾਫ਼ ਕਾਂਗੜਾ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਤੋਂ ਬਾਅਦ ਮੁੰਬਈ ਪੁਲਿਸ ਨੇ ਕੰਗਨਾ ਅਤੇ ਉਸਦੀ ਭੈਣ ਖਿਲਾਫ ਦੇਸ਼ਧ੍ਰੋਹ ਅਤੇ ਫਿਰਕੂ ਸਦਭਾਵਨਾ ਖਰਾਬ ਕਰਨ ਦਾ ਕੇਸ ਦਰਜ ਕੀਤਾ ਸੀ।

ਆਮਿਰ ਖ਼ਾਨ ਬਣੇ ਸੀਏਟ ਦੇ ਬ੍ਰਾਂਡ ਅੰਬੈਸਡਰ

ਆਰ.ਪੀ.ਜੀ. ਸਮੂਹ ਦੀ ਕੰਪਨੀ ਸੀਏਟ ਟਾਇਰਸ ਨੇ ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਨੂੰ ਅਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਖ਼ਾਨ ਵੱਖ-ਵੱਖ ਮੀਡੀਆ ਪਲੇਟਫ਼ਾਰਮਾਂ 'ਤੇ ਕੰਪਨੀ ਦੀ ਮੁਹਿੰਮ ਦਾ ਹਿੱਸਾ ਹੋਣਗੇ।

Subscribe