Friday, November 22, 2024
 

ਮਨੋਰੰਜਨ

ਮੁਸ਼ਕਿਲਾਂ 'ਚ ਘਿਰੇ ਅਮਿਰ ਖ਼ਾਨ

October 30, 2020 02:04 PM

ਨਵੀਂ ਦਿੱਲੀ  : ਬਾਲੀਵੁੱਡ ਦੇ ਮਿਸਟਰ ਪਰਫੈਸ਼ਨਿਸਟ ਆਮਿਰ ਖ਼ਾਨ ਇਕ ਵਾਰ ਫਿਰ ਚਰਚਾ 'ਚ ਹੈ, ਪਰ ਇਸ ਦੀ ਵਜ੍ਹਾ ਆਗਾਮੀ ਫ਼ਿਲਮ 'ਲਾਲ ਸਿੰਘ ਚੱਢਾ' ਨਹੀਂ ਹੈ। ਦਰਅਸਲ ਦਿੱਲੀ ਦੇ ਗਾਜਿਆਬਾਦ ਦੀ ਲੋਨੀ ਵਿਧਾਨ ਸਭਾ ਸੀਟਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ 'ਤੇ 'ਕੋਰੋਨਾ ਵਾਇਰਸ' ਮਹਾਮਾਰੀ ਦੇ ਚੱਲਦੇ ਲਾਪ੍ਰਵਾਹੀ ਵਰਤਣ ਦਾ ਗੰਭੀਰ ਦੋਸ਼ ਲਗਾਇਆ ਹੈ। ਲੋਨੀ ਦੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗਾਜਿਆਬਾਦ ਦੌਰੇ ਦੌਰਾਨ ਆਮਿਰ ਖ਼ਾਨ ਨੇ 'ਕੋਰੋਨਾ ਵਾਇਰਸ' ਸੰਕ੍ਰਮਣ ਦੇ ਦੌਰ 'ਚ ਲਾਪ੍ਰਵਾਹੀ ਕਰਦੇ ਹੋਏ ਨਿਯਮਾਂ ਦਾ ਉਲੰਘਣ ਕੀਤਾ ਹੈ। ਵਿਧਾਇਕ ਦਾ ਇਹ ਵੀ ਕਹਿਣਾ ਹੈ ਕਿ ਨਿੱਜੀ ਪ੍ਰੋਗਰਾਮ 'ਚ ਲੋਨੀ 'ਚ ਪਹੁੰਚਣ ਦੌਰਾਨ ਲੋਕਾਂ ਦੀ ਭੀੜ ਨਾਲ ਘਿਰੇ ਆਮਿਰ ਖ਼ਾਨ ਨੇ ਮਾਸਕ ਤਕ ਨਹੀਂ ਲਗਾਇਆ ਸੀ, ਜਦਕਿ ਇਹ ਬਹੁਤ ਜ਼ਰੂਰੀ ਸੀ। ਇਸ ਤੋਂ ਇਲਾਵਾ ਸਰੀਰਕ ਦੂਰੀ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ, ਜਦਕਿ ਦਿੱਲੀ-ਐੱਨ. ਸੀ. ਆਰ. 'ਚ ਕੋਰੋਨਾ ਸੰਕ੍ਰਮਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।

ਨੰਦ ਕਿਸ਼ੋਰ ਗੁਰਜਰ ਨੇ ਆਮਿਰ ਕਾਨ ਦੇ ਖ਼ਿਲਾਫ਼ ਕੋਰੋਨਾ ਮਹਾਮਾਰੀ ਨੂੰ ਲੈ ਕੇ ਮਾਸਕ ਨਹੀਂ ਪਾਉਣ ਦਾ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਸ਼ਿਕਾਈਤ ਕੀਤੀ। ਇਸ ਮਾਮਲੇ 'ਚ ਪੁਲਸ ਨੇ ਮਾਮਲੇ ਦੀ ਜਾਂਚ ਕਰ ਕਾਰਵਾਈ ਕਰਨ ਦਾ ਯਕੀਨ ਦਿਵਾਇਆ ਹੈ। 

ਖ਼ਬਰਾਂ ਮੁਤਾਬਕ, ਇਸ ਹਫ਼ਤੇ ਬੁੱਧਵਾਰ ਸਵੇਰੇ ਅਮਿਰ ਖ਼ਾਨ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਟ੍ਰਾਨਿਕਾ ਸਿਟੀ ਉਪਯੋਗਿਕ ਖੇਤਰ ਪਹੁੰਚੇ ਸਨ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਮਾਸਕ ਨਹੀਂ ਲਗਾਇਆ ਸੀ। ਉਨ੍ਹਾਂ ਨੇ ਸਰੀਰਕ ਦੂਰੀ ਦਾ ਪਾਲਨ ਵੀ ਨਹੀਂ ਕੀਤਾ ਅਤੇ ਨਾਲ ਤਸਵੀਰਾਂ ਖਿੱਚਵਾਈਆਂ, ਜਦਕਿ ਦਿੱਲੀ ਅਤੇ ਮੁੰਬਈ 'ਚ ਕੋਰੋਨਾ ਮਹਾਮਾਰੀ ਸਭ ਤੋਂ ਜ਼ਿਆਦਾ ਹੈ।

 

 

Have something to say? Post your comment

Subscribe