ਪੋਹ ਦੇ ਮਹੀਨੇ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ ਪਰ ਹੁਣ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਦੇ ਨਾਲ-ਨਾਲ ਧੁੰਦ ਵੀ ਪੈ ਰਹੀ ਹੈ। ਅੱਜ ਤੋਂ ਦਿੱਲੀ, ਪੰਜਾਬ, ਹਰਿਆਣਾ, ਰਾਸਜਥਾਨ ਦੇ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ।
ਹਿਮਾਚਲ ਪ੍ਰਦੇਸ਼ ਵਿੱਚ, ਖੁਸ਼ਕ ਮੌਸਮ ਦੇ ਬਾਵਜੂਦ ਸ਼ੀਤ ਲਹਿਰ ਜਾਰੀ ਹੈ। ਪਿਛਲੇ ਦਿਨਾਂ ਵਿੱਚ ਹੋਈ ਬਰਫਬਾਰੀ ਤੋਂ ਬਾਅਦ ਰਾਜ ਦੇ ਕਬਾਇਲੀ ਅਤੇ ਪਹਾੜੀ ਇਲਾਕਿਆਂ ਵਿੱਚ ਜੀਵਣ ਆਮ ਹੋ ਗਿਆ ਹੈ ਅਤੇ ਦਿਨ ਵੇਲੇ ਧੁੱਪ ਖਿੜ ਰਹੀ ਹੈ। ਪਰ ਘੱਟੋ ਘੱਟ ਤਾਪਮਾਨ ਨਿਰੰਤਰ ਘਟ ਰਿਹਾ ਹੈ। ਲਾਹੌਲ-ਸਪਿਤੀ ਅਤੇ ਕਿਨੌਰ ਵਿਚ ਪਾਰਾ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ ਹੈ।