Friday, November 22, 2024
 

ਚਾਂਦੀ

ਸੋਨਾ ਅਤੇ ਚਾਂਦੀ ਹੋਈ ਸਸਤੀ

ਸ਼ੁੱਕਰਵਾਰ ਨੂੰ ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ 50,700 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ। ਇਸ ਤਰ੍ਹਾਂ ਇਹ 7 ਅਗਸਤ ਦੇ ਆਪਣੇ ਉਚੇ ਭਾਅ ਤੋਂ 5,500 ਰੁਪਏ ਤੱਕ ਹੇਠਾਂ ਆ ਚੁੱਕਾ ਹੈ। ਫਰਵਰੀ ਡਿਲਿਵਰੀ ਵਾਲਾ ਸੋਨਾ 50,808 ਰੁਪਏ 'ਤੇ ਬੰਦ ਹੋਇਆ। ਇਸ ਤਰ੍ਹਾਂ ਸ਼ੁੱਕਰਵਾਰ ਨੂੰ ਦਸੰਬਰ ਡਿਲਿਵਰੀ ਵਾਲੀ ਚਾਂਦੀ 60,720 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਬੰਦ ਹੋਈ। ਇਸ ਵਿਚ 7 ਅਗਸਤ ਦੇ ਉਚੇ ਭਾਅ ਤੋਂ ਕਰੀਬ 17 ਹਜ਼ਾਰ ਰੁਪਏ ਦੀ ਗਿਰਾਵਟ ਆ ਚੁੱਕੀ ਹੈ।

ਸੋਨਾ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦੀ ਕੀਮਤ

 ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਕੋਰੋਨਾ ਸਮੇਂ ਦੌਰਾਨ ਸੋਨੇ ਦੀ ਕੀਮਤਾਂ ਵਾਧਾ ਹੋਇਆ ਸੀ ਪਰ ਹੁਣ ਪਿੱਛਲੇ ਢਾਈ ਮਹੀਨਿਆਂ ਵਿੱਚ ਸੋਨੇ ਦੇ ਭਾਅ ਘੱਟ ਗਏ ਹਨ। ਹੁਣ ਸੋਨੇ ਦਾ ਭਾਅ 5000 ਰੁਪਏ ਟੁੱਟਿਆ ਹੈ। ਅਗਸਤ ਵਿੱਚ ਸੋਨਾ ਭਾਅ 56,015 ਪ੍ਰਤੀ ਤੋਲਾ ਸੀ ਜੋ ਹੁਣ 50,839 ਰੁਪਏ ਹੋ ਗਿਆ ਹੈ।

Subscribe