ਨਵੀਂ ਦਿੱਲੀ: ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਕੋਰੋਨਾ ਸਮੇਂ ਦੌਰਾਨ ਸੋਨੇ ਦੀ ਕੀਮਤਾਂ ਵਾਧਾ ਹੋਇਆ ਸੀ ਪਰ ਹੁਣ ਪਿੱਛਲੇ ਢਾਈ ਮਹੀਨਿਆਂ ਵਿੱਚ ਸੋਨੇ ਦੇ ਭਾਅ ਘੱਟ ਗਏ ਹਨ। ਹੁਣ ਸੋਨੇ ਦਾ ਭਾਅ 5000 ਰੁਪਏ ਟੁੱਟਿਆ ਹੈ। ਅਗਸਤ ਵਿੱਚ ਸੋਨਾ ਭਾਅ 56, 015 ਪ੍ਰਤੀ ਤੋਲਾ ਸੀ ਜੋ ਹੁਣ 50, 839 ਰੁਪਏ ਹੋ ਗਿਆ ਹੈ।
ਦੱਸ ਦਈਏ ਕਿ ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਦਸੰਬਰ ਫਿਊਚਰਜ਼ ਸੋਨੇ ਦੀ ਕੀਮਤ () ਐਮਸੀਐਕਸ ਦੇ ਐਕਸਚੇਂਜ 'ਤੇ 73 ਰੁਪਏ ਦੀ ਮਾਮੂਲੀ ਤੇਜ਼ੀ ਨਾਲ 50, 839 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਪਿਛਲੇ ਹਫਤੇ, ਸੋਨੇ ਦੀਆਂ ਕੀਮਤਾਂ ਤੇਜੀ ਨਾਲ ਵਧੀਆ ਸਨ ਪਰ ਹੁਣ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਸੋਮਵਾਰ 19 ਅਕਤੂਬਰ ਨੂੰ ਦਸੰਬਰ ਫਿਊਚਰਜ਼ ਸੋਨਾ ਐਮਸੀਐਕਸ 'ਤੇ ਪ੍ਰਤੀ 10 ਗ੍ਰਾਮ 50, 552 ਰੁਪਏ 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ 'ਚ ਸੋਨਾ 50, 547 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਪਿਛਲੇ ਹਫਤੇ ਸੋਨੇ ਦੀ ਕੀਮਤ 292 ਰੁਪਏ ਪ੍ਰਤੀ 10 ਗ੍ਰਾਮ ਰਹੀ।