ਰੂਸ ਨੇ ਆਪਣੇ ਇੱਥੇ ਤਿਆਰ ਸਪੂਤਨਿਕ-ਵੀ ਵੈਕਸੀਨ ਦੇ ਫੇਜ਼-3 ਟ੍ਰਾਇਲ ਲਈ ਭਾਰਤ 'ਚ ਫਾਰਮਾ ਕੰਪਨੀ ਡਾਕਟਰ ਰੈੱਡੀ ਲੈਬਜ਼ ਨਾਲ ਹੱਥ ਮਿਲਾਇਆ ਹੈ। ਵੈਕਸੀਨ ਦੇ ਕਲੀਨਿਕਲ ਟ੍ਰਾਇਲ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਇਜਾਜ਼ਤ ਦੇ ਦਿੱਤੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਤੋਂ ਵੀ ਸਹਿਮਤੀ ਮਿਲ ਚੁੱਕੀ ਹੈ। ਹੁਣ ਦੇਸ਼ ਭਰ ਦੇ 12 ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ 'ਚ ਇਕੱਠੇ ਵੈਕਸੀਲ ਦਾ ਟ੍ਰਾਇਲ ਸ਼ੁਰੂ ਹੋਵੇਗਾ। ਇਸ ਵਿਚ ਜੀਐੱਸਵੀਐੱਮ ਮੈਡੀਕਲ ਕਾਲਜ ਸਮੇਤ ਪੰਜ ਸਰਕਾਰੀ ਜਦਕਿ ਛੇ ਨਿੱਜੀ ਸੰਸਥਾਨ ਹਨ।