ਮਾਸਕੋ, ਰਾਇਟਰਜ਼ : ਰੂਸ 'ਚ ਕੋਰੋਨਾ ਵੈਕਸੀਨ ਦਾ ਟ੍ਰਾਇਲ ਫਿਲਹਾਲ ਰੋਕ ਦਿੱਤਾ ਗਿਆ ਹੈ। ਟੀਕੇ ਦੀ ਜ਼ਿਆਦਾ ਮੰਗ ਤੇ ਡੋਜ਼ੀ ਦੀ ਘਾਟ ਨਵੇਂ ਵਲੰਟੀਅਰਜ਼ 'ਚ ਕੋਰੋਨਾ ਵੈਕਸੀਨ ਦੇ ਟ੍ਰਾਇਲ 'ਤੇ ਅਚਾਨਕ ਰੋਕ ਲਗਾ ਦਿੱਤੀ ਗਈ ਹੈ। ਵੀਰਵਾਰ ਨੂੰ ਅਧਿਐਨ ਚਲਾਉਣ ਵਾਲੇ ਫਰਮ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਮਾਸਕੋ ਦੀ ਖਾਹਸ਼ੀ ਕੋਰੋਨਾ ਵੈਕਸੀਨ ਯੋਜਨਾ 'ਤੇ ਰੋਕ ਲਾਉਣਾ ਇਕ ਝਟਕਾ ਹੈ। ਦੱਸ ਦੇਈਏ ਕਿ ਰੂਸ 'ਚ ਕੋਰੋਨਾ ਦੀ ਵੈਕਸੀਨ ਸਪੂਤਨਿਕ-ਵੀ (Sputnik V) ਦਾ 85% ਲੋਕਾਂ 'ਤੇ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਗਿਆ। ਇਸ ਵੈਕਸੀਨ ਨੂੰ ਤਿਆਰ ਕਰਨ ਵਾਲੀ ਗਾਮਲਿਆ ਰਿਸਰਚ ਸੈਂਟਰ ਦੇ ਹੈੱਡ ਅਲੈਗਜ਼ੈਂਡਰ ਗਿੰਟਸਬਰਗ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਲੈਗਜ਼ੈਂਡਰ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ 15% ਲੋਕਾਂ 'ਤੇ ਦੇਖੇ ਗਏ।' Sputnik V ਦੇ ਤੀਸਰੇ ਪਡ਼ਾਅ ਦੇ ਟ੍ਰਾਇਲ ਚੱਲ ਰਹੇ ਹਨ।
ਭਾਰਤ 'ਚ ਰੂਸ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਮਾਰਚ ਮਹੀਨੇ ਤਕ ਖ਼ਤਮ ਹੋ ਸਕਦਾ ਹੈ। ਰੂਸੀ ਵੈਕਸੀਨ ਦਾ ਭਾਰਤ 'ਚ ਟ੍ਰਾਇਲ ਕਰ ਰਹੀ ਹੈਦਰਾਬਾਦ ਦੀ ਫਾਰਮਾ ਕੰਪਨੀ ਡਾ. ਰੈੱਡੀ ਨੇ ਕਿਹਾ ਹੈ ਕਿ ਰੂਸੀ ਵੈਕਸੀਨ ਦੇ ਤੀਜੇ ਪਡ਼ਾਅ ਦਾ ਮਨੁੱਖੀ ਪ੍ਰੀਖਣ ਮਾਰਚ ਤਕ ਪੂਰਾ ਹੋਣ ਦੀ ਉਮੀਦ ਹੈ। ਫਾਰਮਾ ਕੰਪਨੀ ਡਾ. ਰੈੱਡੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਰੇਜ਼ ਇਜ਼ਰਾਈਲ ਨੇ ਕਿਹਾ ਹੈ ਕਿ ਸਪੂਤਨਿਕ-ਵੀ ਵੈਕਸੀਨ ਦੇ ਮੱਧ ਪਡ਼ਾਅ ਦੇ ਪ੍ਰੀਖਣਲ ਈ ਰਜਿਸਟ੍ਰੇਸ਼ਨ ਅਗਲੇ ਕੁਝ ਹਫ਼ਤਿਆਂ 'ਚ ਸ਼ੁਰੂ ਹੋਵੇਗੀ ਤੇ ਦਸੰਬਰ ਤਕ ਇਸ ਪ੍ਰੀਖਣ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਰੂਸ ਨੇ ਆਪਣੇ ਇੱਥੇ ਤਿਆਰ ਸਪੂਤਨਿਕ-ਵੀ ਵੈਕਸੀਨ ਦੇ ਫੇਜ਼-3 ਟ੍ਰਾਇਲ ਲਈ ਭਾਰਤ 'ਚ ਫਾਰਮਾ ਕੰਪਨੀ ਡਾਕਟਰ ਰੈੱਡੀ ਲੈਬਜ਼ ਨਾਲ ਹੱਥ ਮਿਲਾਇਆ ਹੈ। ਵੈਕਸੀਨ ਦੇ ਕਲੀਨਿਕਲ ਟ੍ਰਾਇਲ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਇਜਾਜ਼ਤ ਦੇ ਦਿੱਤੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਤੋਂ ਵੀ ਸਹਿਮਤੀ ਮਿਲ ਚੁੱਕੀ ਹੈ। ਹੁਣ ਦੇਸ਼ ਭਰ ਦੇ 12 ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ 'ਚ ਇਕੱਠੇ ਵੈਕਸੀਲ ਦਾ ਟ੍ਰਾਇਲ ਸ਼ੁਰੂ ਹੋਵੇਗਾ। ਇਸ ਵਿਚ ਜੀਐੱਸਵੀਐੱਮ ਮੈਡੀਕਲ ਕਾਲਜ ਸਮੇਤ ਪੰਜ ਸਰਕਾਰੀ ਜਦਕਿ ਛੇ ਨਿੱਜੀ ਸੰਸਥਾਨ ਹਨ।