ਪਣਜੀ : ਗੋਆ ਵਿੱਚ ਅੱਜ ਮੰਗਲਵਾਰ ਨੂੰ ਆਕਸੀਜਨ ਸਪਲਾਈ ਰੁਕੀ ਹੋਈ ਹੋਣ ਨਾਲ 4 ਘੰਟੇ ਵਿੱਚ 26 ਮਰੀਜ਼ਾਂ ਦੀ ਜਾਨ ਚੱਲੀ ਗਈ। ਗੋਆ ਵਿੱਚ ਅੱਜ ਤੜਕੇ 2 ਵਜੇ ਤੋਂ 6 ਵਜੇ ਦੇ ਵਿਚਕਾਰ 26 ਮਰੀਜ਼ਾਂ ਦੀ ਜਾਨ ਸਿਰਫ਼ ਇਸ ਲਈ ਚੱਲੀ ਗਈ ਕਿਉਂਕਿ ਆਕਸੀਜਨ ਦੀ ਸਪਲਾਈ ਵਿੱਚ ਅੜਿੱਕਾ ਪੈ ਗਿਆ ਸੀ। ਮੰਗਲਵਾਰ ਦੀ ਸਵੇਰੇ ਸਿਰਫ਼ 4 ਘੰਟਿਆਂ ਦੌਰਾਨ 26 ਮਰੀਜ਼ਾਂ ਦੀ ਮੌਤ ਹੋ ਗਈ। ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ, ਹਾਈ ਕੋਰਟ ਵੀ ਇਸ ਸੰਬੰਧ ਵਿੱਚ ਪੁੱਛਗਿੱਛ ਕਰ ਸਕਦਾ ਹੈ।
ਗੋਆ ਵਿੱਚ ਕਰੀਬ 50 ਮੌਤਾਂ ਹੋ ਚੁੱਕੀਆਂ ਹਨ। ਗੋਆ ਮੈਡੀਕਲ ਕਾਲਜ (GMC) ਹਸਪਤਾਲ ਵਿੱਚ ਸਭ ਤੋਂ ਜ਼ਿਆਦਾ 20 ਤੋਂ 30 ਦੇ ਆਸਪਾਸ ਮੌਤਾਂ ਹੋਈਆਂ ਹਨ। ਅੱਜ ਉੱਥੇ 26 ਮੌਤਾਂ ਹੋਈਆਂ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਆਕਸੀਜਨ ਸਪਲਾਈ ਰੁਕੀ ਹੋਈ ਹੋਣ ਕਾਰਨ ਅਜਿਹਾ ਹੋ ਸਕਦਾ ਹੈ।
ਘਟਨਾ 'ਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਇਹ ਘਟਨਾ ਡਾਕਟਰਾਂ ਦੀ ਲਾਪਰਵਾਹੀ ਜਾਂ ਦੇਰੀ ਦੀ ਵਜ੍ਹਾ ਨਾਲ ਹੋਈ ਹੈ। ਜਿਲਾ ਪ੍ਰਸ਼ਾਸਨ ਨੇ ਕੱਲ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਗੋਆ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਦੀ ਸੂਚਨਾ ਦਿੱਤੀ ਸੀ ਅਤੇ ਤੱਤਕਾਲ ਉਪਲੱਬਧ ਕਰਾਉਣ ਲਈ ਐੱਸ.ਓ.ਐੱਸ. ਦੇ ਜ਼ਰੀਏ ਸੂਚਨਾ ਦਿੱਤੀ ਸੀ।