ਕਾਠਮਾਡੂ : ਨੇਪਾਲ ਸਥਿਤ ਦੁਨਿਆ ਦੇ ਪੰਜਵੇਂ ਸੱਭ ਤੋਂ ਉੱਚੇ ਪਰਬਤ ਚੋਟੀ 'ਤੇ ਚੜ੍ਹਾਈ ਦੀ ਮੁਹਿੰਮ ਦੌਰਾਨ ਮਕਾਲੂ ਪਰਬਤ ਚੋਟੀ ਤੋਂ ਥੱਲੇ ਉਤਰਦੇ ਸਮੇਂ ਇਕ ਭਾਰਤੀ ਪਰਬਤਾਰੋਹੀ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ। ਨੇਪਾਲ ਦੇ ਸੈਰ ਸਪਾਟਾ ਮੰਤਰਾਲੇ ਦੀ ਅਧਿਕਾਰੀ ਮੀਰਾ ਆਚਾਰਯ ਨੇ ਦਸਿਆ ਕਿ 8, 485 ਮੀਟਰ ਉੱਚੀ ਚੋਟੀ ਤੋਂ ਥੱਲੇ ਆਉਣ ਦੌਰਾਨ ਨਾਰਾਇਣ ਸਿੰਘ ਦੀ ਵੀਰਵਾਰ ਰਾ ਕੈਂਪ 4 ਵਿਚ ਮੌਤ ਹੋ ਗਈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਦੋ ਭਾਰਤੀ ਪਬਰਤਾਰੋਹੀ ਬਿਪਲਬ ਵੈਦ ਅਤੇ ਕੁੰਤਲ ਕਰਾਰ ਦੀ ਕੰਚਨਜੰਘਾ ਚੋਟੀ ਪਰਬਤ ਦੇ ਨੇੜੇ ਬੁਧਵਾਰ ਨੂੰ ਨੇਪਾਲ 'ਚ ਮੌਤ ਹੋ ਗਈ ਸੀ। ਕੰਚਨਜੰਘਾ ਪਰਬਤ ਦੁਨੀਆ ਦੀ ਤੀਜੀ ਸੱਭ ਤੋਂ ਉੱਚੀ ਚੋਟੀ ਹੈ।
ਸੜਕ ਹਾਦਸੇ ਵਿਚ ਦੋ ਭਾਰਤੀ-ਅਮਰੀਕੀ ਸਿੱਖ ਨੌਜਵਾਨਾਂ ਦੀ ਮੌਤ
ਵਾਸ਼ਿੰਗਟਨ : ਅਮਰੀਕਾ ਦੇ ਇੰਡੀਆਨਾਪੋਲਿਸ ਰਾਜ ਵਿਚ ਤੇਜੀ ਨਾਲ ਆ ਰਹੀ ਇਕ ਐੱਸ.ਯੂ.ਵੀ ਗੱਡੀ ਇਕ ਦਰਖਤ ਨਾਲ ਜਾ ਟਕਰਾਈ ਜਿਸ ਕਾਰਨ ਗੱਡੀ ਵਿਚ ਸਵਾਰ ਭਾਰਤੀ ਮੂਲ ਦੇ ਦੋ ਅਮਰੀਕੀ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਅਧਿਕਾਰੀਆਂ ਨੇ ਪੀੜਤਾਂ ਦੀ ਪਹਿਚਾਨ 19 ਸਾਲਾ ਵਰੁਣਦੀਪ ਐਸ ਬਰਿਗ ਅਤੇ 22 ਸਾਲਾ ਦਵਨੀਤ ਐਸ ਚਹਲ ਦੇ ਰੂਪ ਵਿਚ ਕੀਤੀ ਹੈ। ਦੋਵੇਂ ਇੰਡੀਆਨਾਪੋਲਿਸ ਦੇ ਉਪਨਗਰ ਫ਼ਿਸਰਜ਼ ਸਿਟੀ ਦੇ ਰਹਿਣ ਵਾਲੇ ਸੀ। ਪੁਲਿਸ ਨੇ ਦਸਿਆ ਕਿ ਐੱਸ.ਯੂ.ਵੀ ਚਲਾ ਰਹੇ ਦਵਨੀਤ ਨੇ ਅਪਣੀ ਸੀਟ ਬੈਲਟ ਨਹੀਂ ਪਾਈ ਹੋ ਸੀ। ਜ਼ਖ਼ਮੀ 20 ਸਾਲਾ ਗੁਜੋਤ ਐਸ ਸੰਧੂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਇੰਡੀਆਨਾ ਦੇ ਸਿੱਖ ਭਾਈਚਾਰੇ ਨੇ ਪੀੜਤ ਪਰਵਾਰਾਂ ਦੇ ਪ੍ਰਤੀ ਸੰਵੇਦਨਾ ਜਾਹਿਰ ਕੀਤੀ ਹੈ।
ਦੁਬਈ: ਜਹਾਜ਼ ਹਾਦਸੇ 'ਚ ਚਾਰ ਲੋਕਾਂ ਦੀ ਮੌਤ
ਦੁਬਈ : ਦੁਬਈ ਕੌਮਾਤਰੀ ਹਵਾਈ ਅੱਡੇ 'ਤੇ ਰਨਵੇ ਦੀ ਮੁਰੰਮਤ ਦੇ ਕੰਮ ਨਾਲ ਜੁੜੇ ਇਕ ਛੋਟ ਜਹਾਜ਼ ਦੇ ਵੀਰਵਾਰ ਰਾਤ ਦੁਰਘਟਨਾਗ੍ਰਸਤ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਨਾਲ ਹੀ, ਦੁਨੀਆ ਦੇ ਸੱਭ ਤੋਂ ਵਿਅਸਤ ਹਵਾਈ ਅੱਡੇ 'ਤੇ ਜਹਾਜ਼ਾ ਦਾ ਪਰੀਚਾਲਨ ਲੱਗਭਗ ਇਕ ਘੰਟੇ ਤਕ ਬੰਦ ਰਿਹਾ। ਅਧਿਕਾਰੀਆਂ ਨੇ ਇਹ ਨਹੀਂ ਦਸਿਆ ਕਿ ਕਿਸ ਕਾਰਨ ਜਹਾਜ਼ ਦੁਰਘਟਨਾਗ੍ਰਸਤ ਹੋਇਆ। ਡਾਇਮੰਡ ਡੀ62 ਨਾਮ ਦੇ ਇਹ ਜਹਾਜ਼ ਸ਼ੋਰੇਹਮ, ਇੰਗਲੈਂਡ ਦੇ ਫਲਾਇਟ ਕੈਲੀਬਰੇਸ਼ਨ ਸਰਵਿਸ ਲਿਮੀਟਿਡ ਦਾ ਹੈ। ਅਧਿਕਾਰੀ ਨੇ ਦਸਿਆ ਕਿ ਤਿੰਨ ਬ੍ਰਿਟਿਸ਼ ਨਾਗਰਿਕਾਂ ਅਤੇ ਇਕ ਦਖਣੀ ਅਫ਼ਰੀਕੀ ਨਾਗਰਿਕ ਦੀ ਮੌਤ ਹੋ ਗਈ ਹੈ। ਹਵਈ ਅੱਡੇ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਸ਼ਹਿਰ ਦੀ ਨਹਿਰ ਦੇ ਕੋਲ ਮੁਸ਼ਰਿਫ਼ ਪਾਰਕ 'ਚ ਇਹ ਹਾਦਸਾ ਹੋਇਆ।