ਕਿਹਾ, ਫ਼ੌਜ ਦੀ ਆਖਰੀ ਟੁਕੜੀ ਵੀ ਵਾਪਸ ਬੁਲਾ ਰਹੇ ਹਾਂ
ਵਾਸ਼ਿੰਗਟਨ (ਏਜੰਸੀਆਂ) : ਸੰਯੁਕਤ ਰਾਜ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ਲੜਾਈ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਜਿਵੇਂ ਕਿ ਅਸੀਂ ਅਮਰੀਕਾ ਦੀ ਸਭ ਤੋਂ ਲੰਮੀ ਲੜਾਈ ਖ਼ਤਮ ਕਰਨ ਜਾ ਰਹੇ ਹਾਂ, ਅਸੀਂ ਅਫਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਦੀ ਆਖਰੀ ਟੁਕੜੀ ਨੂੰ ਵੀ ਵਾਪਸ ਬੁਲਾਉਣ ਰਹੇ ਹਾਂ।
ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਹੁਣ ਜਦੋਂ ਕਿ ਅਲ-ਕਾਇਦਾ ਲਗਭਗ ਖ਼ਤਮ ਹੋ ਚੁੱਕਾ ਹੈ, ਤਾਂ ਅਮਰੀਕਾ ਅਤਿਵਾਦੀ ਸਮੂਹਾਂ ਤੋਂ ਹੋਣ ਵਾਲੇ ਖ਼ਤਰੇ ਪ੍ਰਤੀ ਸੁਚੇਤ ਰਹੇਗਾ, ਜੋ ਵਿਸ਼ਵ ਲਈ ਕੈਂਸਰ ਵਾਂਗ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਹ ਗੱਲ ਉਸਾਮਾ ਬਿਨ ਲਾਦੇਨ ਦੀ 10 ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਕਹੀ।
ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ‘ਅਸੀਂ ਅਫਗਾਨਿਸਤਾਨ ਵਿਚ ਕਿਸੇ ਵੀ ਖ਼ਤਰੇ ਅਤੇ ਧਮਕੀ ਦੀ ਨਿਗਰਾਨੀ ਕਰਾਂਗੇ ਅਤੇ ਇਸ ਨੂੰ ਰੋਕਣ ਲਈ ਕਾਰਵਾਈ ਕਰਾਂਗੇ। ਅਸੀਂ ਆਪਣੇ ਹਿੱਤਾਂ ਦੀ ਰੱਖਿਆ ਲਈ ਆਪਣੇ ਦੇਸ਼ ਅਤੇ ਮਾਤਰ ਭੂਮੀ ਦੇ ਨਾਲ ਨਾਲ ਵਿਸ਼ਵ ਭਰ ਦੇ ਸਹਿਯੋਗੀ ਸੰਗਠਨਾਂ ਨਾਲ ਅੱਤਵਾਦੀ ਖਤਰਿਆਂ ਦਾ ਟਾਕਰਾ ਕਰਦੇ ਰਹਾਂਗੇ ਅਤੇ ਇਹ ਜਾਰੀ ਰਹੇਗਾ।
ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਹੈ ਕਿ ਅਮਰੀਕਾ ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਮਜ਼ਬੂਤ ਸੈਨਿਕ ਮੌਜੂਦਗੀ ਬਣਾਈ ਰੱਖੇਗਾ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਟਕਰਾਅ ਲਈ ਨਹੀਂ ਬਲਕਿ ਦੂਜੇ ਦੇਸ਼ਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਹੈ। ਅਹੁਦੇ ਦੀ ਸਹੁੰ ਚੁੱਕਣ ਤੋਂ 100 ਦਿਨ ਬਾਅਦ, ਬਾਇਡਨ ਨੇ ਕਿਹਾ, ਅਮਰੀਕਾ ਹੁਣ ਅੱਗੇ ਵਧ ਰਿਹਾ ਹੈ।