ਨਵੀਂ ਦਿੱਲੀ (ਏਜੰਸੀਆਂ) : ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ ਦਾ 14ਵਾਂ ਸੀਜ਼ਨ ਭਾਰਤ ’ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹੋ ਰਿਹਾ ਹੈ। ਬਾਇਓ-ਬਬਲ (ਖਿਡਾਰੀਆਂ ਲਈ ਕੋਰੋਨਾ ਤੋਂ ਸੁਰੱਖਿਆ ਮਾਹੌਲ) ’ਚ ਇਹ ਕਰਵਾਇਆ ਜਾ ਰਿਹਾ ਹੈ। ਹਾਲਾਂਕਿ, ਸ਼ੁਰੂਆਤ ’ਚ ਕੁਝ ਮਾਮਲੇ ਸਾਹਮਣੇ ਆਏ ਸਨ, ਪਰ ਟੂਰਨਾਮੈਂਟ ’ਤੇ ਇਸਦ ਅਸਰ ਨਹੀਂ ਪਿਆ ਸੀ, ਪਰ ਹੁਣ ਆਈਪੀਐੱਲ 2021 ’ਤੇ ਕੋਰੋਨਾ ਦਾ ਸਾਇਆ ਮੰਡਰਾ ਰਿਹਾ ਹੈ, ਕਿਉਂਕਿ ਆਈਪੀਐੱਲ ਦੇ ਇਸ ਸੀਜ਼ਨ ਦੇ 30ਵੇਂ ਮੈਚ ਨੂੰ ਰੱਦ ਕੀਤਾ ਗਿਆ ਹੈ। ਦਰਅਸਲ, ਆਈਪੀਐੱਲ ਦੇ 14ਵੇਂ ਸੀਜ਼ਨ ਦਾ 30ਵਾਂ ਮੈਚ ਅੱਜ ਭਾਵ ਸੋਮਵਾਰ 3 ਮਈ ਨੂੰ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੌਰਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੋਣਾ ਸੀ, ਪਰ ਕੋਵਿਡ19 ਕ੍ਰਾਈਸਿਸ ਕਾਰਨ ਇਸ ਮੁਕਾਬਲੇ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਕੋਲਕਾਤਾ ਨਾਈਟ ਰਾਈਡਰਸ ਦੇ ਖੇਮੇ ਤੋਂ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰਜ ਨੂੰ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਇਆ ਗਿਆ ਹੈ। ਅਜਿਹੇ ’ਚ ਇਹ ਮੁਕਾਬਲਾ ਰੱਦ ਕਰਨਾ ਪਿਆ ਹੈ। ਕ੍ਰਿਕਇੰਫੋ ਦੀ ਰਿਪੋਰਟ ਮੰਨੀਏ ਤਾਂ ਅੱਜ ਕੋਲਕਾਤਾ ਅਤੇ ਬੈਂਗਲੁਰੂ ਵਿਚਕਾਰ ਹੋਣ ਵਾਲੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ ਕੋਲਕਾਤਾ ਦੀ ਟੀਮ ਦੇ ਕਈ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਇਆ ਗਿਆ ਹੈ ਅਤੇ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ। ਅਜਿਹੇ ’ਚ ਕੇਕੇਆਰ ਬਨਾਮ ਆਰਸੀਬੀ ਮੈਚ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਗੱਲ ਦਾ ਅਧਿਕਾਰਿਤ ਐਲਾਨ ਹੁਣ ਤੋਂ ਕੁਝ ਦੇਰ ’ਚ ਹੋਣ ਦੀ ਉਮੀਦ ਹੈ।