ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਵਾਇਰਸ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ ਇਸ ਦਾ ਸਿੱਧਾ ਪ੍ਰਭਾਵ ਹੁਣ ਜਾਨਵਰਾਂ 'ਤੇ ਵੀ ਪੈ ਰਿਹਾ ਹੈ। ਅੱਜ ਕੋਰੋਨਾ ਕਰਕੇ ਇਕ ਸ਼ੇਰ ਦੀ ਮੌਤ ਦੀ ਹੋਣ ਦੀ ਖ਼ਬਰ ਮਿਲੀ ਹੈ। ਇਸ ਗੱਲ ਦੀ ਪੁਸ਼ਟੀ ਕੇਂਦਰੀ ਜੰਗਲਾਤ ਤੇ ਵਾਤਾਵਰਣ ਤੇ ਮੌਸਮ ਵਿਭਾਗ ਨੇ ਕੀਤੀ ਹੈ। ਇਸ ਸਬੰਧ 'ਚ ਕੇਂਦਰੀ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ, ਐਡਵਾਈਜ਼ਰੀ ਦੇ ਮੁਤਾਬਿਕ ਸਾਰੇ ਰਾਸ਼ਟਰੀ ਪਾਰਕ ਸਦੀ, ਸੁਰੱਖਿਅਤ ਜੰਗਲ ਖੇਤਰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਨੂੰ ਕਿਹਾ। ਕੇਂਦਰੀ ਜੰਗਲਾਤ ਮੰਤਰਾਲੇ ਦੇ ਡੀਆਈਜੀ ਰਾਕੇਸ਼ ਜਗੇਨਿਆ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।ਐਡਵਾਈਜ਼ਰੀ ਜਾਰੀ ਕਰਦਿਆਂ ਦੇਸ਼ ਦੇ ਸਾਰੇ ਪ੍ਰਾਣੀ ਚਿੜੀਆਘਰ ਨੂੰ ਅਲਰਟ ਰਹਿਣ ਲਈ ਕਿਹਾ ਹੈ। ਸ਼ੇਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਲੱਛਣ ਮਿਲੇ ਹਨ ਤੇ ਇਸ ਮਾਮਲੇ 'ਚ ਹੋਰ ਜਾਂਚ ਕੀਤੀ ਜਾ ਰਹੀ ਹੈ।