Saturday, November 23, 2024
 

ਸੰਸਾਰ

Corona : ਹੁਣ ਮਿੰਟਾਂ 'ਚ ਬਣੇਗੀ 500 ਲੀਟਰ ਆਕਸੀਜਨ

May 01, 2021 08:59 AM

ਲੰਡਨ : ਭਾਰਤ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀ ਕਿਉਕਿ ਬ੍ਰਿਟੇਨ ਨੇ ਕਿਹਾ ਕਿ ਉਹ ਕੋਵਿਡ-19 ਵਿਰੁੱਧ ਭਾਰਤ ਦੀ ਜੰਗ 'ਚ ਹੋਰ ਮਹਤੱਵਪੂਰਨ ਆਕਸੀਜਨ ਉਪਕਰਣ ਭਾਰਤ ਭੇਜੇਗਾ, ਜਿਸ 'ਚ ਆਕਸੀਜਨ ਫੈਕਟਰੀ ਵੀ ਸ਼ਾਮਲ ਹੈ ਜੋ ਪ੍ਰਤੀ ਮਿੰਟ ਉੱਚ ਪੱਧਰ 'ਤੇ ਆਕਸੀਜਨ ਦੇ ਉਤਪਾਦਨ 'ਚ ਸਮਰਥ ਹੈ। ਉੱਤਰੀ ਆਇਰਲੈਂਡ 'ਚ ਵਾਧੂ ਭੰਡਾਰਾਂ 'ਤੋਂ ਤਿੰਨ ਆਕਸੀਜਨ ਇਕਾਈਆਂ ਭੇਜੀਆਂ ਜਾਣਗੀਆਂ ਜਿਨ੍ਹਾਂ 'ਚੋਂ ਹਰ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦੇ ਉਤਪਾਦਨ 'ਚ ਸਮਰਥਨ ਹੈ ਜੋ ਇਕ ਵਾਰ 'ਚ 50 ਲੋਕਾਂ ਦੇ ਇਸਤੇਮਾਲ ਲਈ ਭਰਪੂਰ ਹੈ।
ਇਕ ਸ਼ਿਪਿੰਗ ਕੰਟੇਨਰ ਦੇ ਆਕਾਰ ਦੇ ਇਹ ਛੋਟੇ ਕਾਰਖਾਨੇ ਭਾਰਤੀ ਹਸਪਤਾਲਾਂ 'ਚ ਆਕਸੀਜਨ ਦੀ ਵਿਆਪਕ ਮੰਗ ਨੂੰ ਕੁਝ ਹੱਦ ਤੱਕ ਪੂਰਾ ਕਰ ਸਕਣਗੇ। ਭਾਰਤ 'ਚ ਮਹਾਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਦੌਰਾਨ ਆਕਸੀਜਨ ਮੁੱਖ ਜ਼ਰੂਰਤਾਂ 'ਚੋਂ ਇਕ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਾਰਿਆਂ ਨੇ ਭਾਰਤ 'ਚ ਕੀ ਹੋ ਰਿਹਾ ਹੈ ਉਸ ਦੀਆਂ ਭਿਆਨਕ ਤਸਵੀਰਾਂ ਦੇਖੀਆਂ ਹਨ, ਜਿਸ ਕਿਸੇ ਨੇ ਵੀ ਉਹ ਤਸਵੀਰਾਂ ਦੇਖੀਆਂ ਹਨ ਉਨ੍ਹਾਂ ਸਾਰਿਆਂ ਨੂੰ ਇਸ ਨਾਲ ਦੁਖ ਹੋਇਆ।ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ ਅਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਬ੍ਰਿਟੇਨ ਲਗਾਤਾਰ ਕਰ ਰਿਹਾ ਭਾਰਤ ਦੀ ਮਦਦ
ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਜ਼ਿਕਰ ਕਰਦੇ ਹੋਏ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਦੇ ਬੁਲਾਰੇ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਸਾਡੇ ਵੱਲੋਂ ਭਾਰਤ ਨੂੰ 495 ਆਕਸੀਜਨ ਕੰਸਨਟ੍ਰੈਟਰਸ, 120 ਨਾਨ-ਇਨਵੇਜਿਵ ਵੈਂਟੀਲੇਟਰਸ ਅਤੇ 20 ਮੈਨੁਅਲ ਵੈਂਟੀਲੇਟਰਸ ਦੀ ਸਪਲਾਈ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਸਵੇਰੇ ਹੀ ਬ੍ਰਿਟੇਨ ਤੋਂ 95 ਆਕਸੀਜਨ ਕੰਸਨਟ੍ਰੇਟਰਸ ਅਤੇ 100 ਵੈਂਟੀਲੇਟਰਸ ਦੀ ਪਹਿਲੀ ਖੇਪ ਦਿੱਲੀ ਪਹੁੰਚ ਗਈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe