ਫਲਸਤੀਨੀ ਤੇ ਇਜ਼ਰਾਇਲੀ ਆਹਮੋ-ਸਾਹਮਣੇ
ਯਰੂਸ਼ਲਮ : ਰਾਤ ਭਰ 'ਚ ਫਲਸਤੀਨੀ ਉਗਰਵਾਦੀਆਂ ਨੇ ਇਜ਼ਰਾਇਲ 'ਤੇ ਲਗਪਗ 36 ਰਾਕੇਟ ਦਾਗ਼ੇ। ਫੌਜ ਮੁਤਾਬਕ ਇਜ਼ਰਾਇਲੀ ਜਹਾਜ਼ਾਂ ਨੇ ਵੀ ਜਵਾਬ 'ਚ ਹਮਾਸ ਦੇ ਰਾਕੇਟ ਲਾਂਚਰਾਂ 'ਤੇ ਹਮਲੇ ਕੀਤੇ। ਇਜ਼ਰਾਇਲ ਮੁਤਾਬਕ ਰਾਕੇਟ ਦੇ ਹਮਲਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਛੇ ਰਾਕੇਟ ਬੇਕਾਰ ਕਰ ਦਿੱਤਾ ਗਿਆ, ਹੋਰ ਖਾਲੀ ਜ਼ਮੀਨ 'ਤੇ ਡਿੱਗ ਗਏ।
ਦਰਾਸਲ ਹੁਣ ਯਰੂਸ਼ਲਮ 'ਚ ਫਲਸਤੀਨੀ ਤੇ ਇਜ਼ਰਾਇਲੀਆਂ 'ਚ ਹਿੰਸਾ ਭੜਕਣ ਤੋਂ ਬਾਅਦ ਸੰਘਰਸ਼ ਵਧ ਗਿਆ ਹੈ। ਪਿਛਲੇ ਇਕ ਮਹੀਨੇ ਤੋਂ ਸ਼ਾਤ ਰਹੀ ਗਾਜਾ ਪੱਟੀ 'ਤੇ ਫਿਰ ਧਮਾਕੇ ਗੂੰਜਣ ਲੱਗੇ ਹਨ। ਫਲਸਤੀਨੀ ਉਗਰਵਾਦੀਆਂ ਨੇ ਇਜ਼ਰਾਇਲ 'ਤੇ ਸ਼ਨੀਵਾਰ ਦੀ ਰਾਤ ਤਿੰਨ ਦਰਜਨ ਤੋਂ ਜ਼ਿਆਦਾ ਰਾਕੇਟ ਦਾਗ਼ੇ। ਇਜ਼ਰਾਇਲ ਨੇ ਵੀ ਜਵਾਬ 'ਚ ਹਮਲਾ ਕੀਤਾ। ਫੌਜ ਨੇ ਕਿਹਾ ਹੈ ਕਿ ਫਿਲਹਾਲ ਗਾਜਾ ਪੱਟੀ 'ਤੇ ਕੋਈ ਸੁਰੱਖਿਆ ਪਾਬੰਦੀ ਨਹੀਂ ਲਾਈ ਜਾ ਰਹੀ ਹੈ। ਆਮਤੌਰ 'ਤੇ ਯਰੂਸ਼ਲਮ 'ਚ ਰਮਜਾਨ ਦੇ ਮਹੀਨੇ 'ਚ ਤਣਾਅ ਵਧ ਜਾਂਦਾ ਹੈ।
ਸ਼ੁੱਕਰਵਾਰ ਨੂੰ ਤਣਾਅ ਵਧ ਜਾਣ 'ਤੇ ਦਮਿਸ਼ਕ ਗੇਟ 'ਤੇ ਫਲਸਤੀਨੀ ਤੇ ਇਜ਼ਰਾਇਲ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ 'ਚ ਸੰਘਰਸ਼ ਹੋ ਰਿਹਾ ਹੈ। ਇਸ 'ਚ ਪੁਲਿਸ ਬਲ ਦੀ ਵਰਤੋਂ ਕਰਨੀ ਪੈ ਰਹੀ ਹੈ। ਬਾਅਦ 'ਚ ਫਲਸਤੀਨੀਆਂ ਨੇ ਪੁਲਿਸ 'ਤੇ ਪੱਧਰਬਾਜ਼ੀ ਤੇ ਹਮਲਾ ਵੀ ਕੀਤਾ। ਇਹ ਹਿੰਸਾ ਹੋਰ ਖੇਤਰਾਂ 'ਚ ਫੈਲ ਗਈ। ਬੰਬਾਂ ਨਾਲ ਹਮਲਾ ਕੀਤੇ ਜਾਣ ਲੱਗੇ। ਉਧਰ ਗਾਜ਼ਾ ਪੱਟੀ 'ਚ ਵੀ ਧਮਾਕੇ ਸ਼ੁਰੂ ਹੋ ਗਏ ਹਨ।