ਨਵੀਂ ਦਿੱਲੀ : ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਨੂੰ ਆਕਸੀਜਨ ਦੀ ਬਾਹੁਤ ਜ਼ਰੂਰਤ ਹੁੰਦੀ ਹੈ ਇਸੇ ਲਈ ਭਾਰਤੀ ਰੱਖਿਆ ਮੰਤਰਾਲਾ ਨੇ ਜਰਮਨੀ ਤੋਂ 23 ਆਕਸਜੀਨ ਉਤਪਾਦਨ ਪਲਾਂਟ ਹਵਾਈ ਰਸਤੇ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਹੈ। ਰੱਖਿਆ ਮੰਤਰਾਲਾ ਦੇ ਮੁੱਖ ਬੁਲਾਰੇ ਭਾਰਤ ਭੂਸ਼ਣ ਬਾਬੂ ਨੇ ਆਖਿਆ ਕਿ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਥਿਆਰਬੰਦ ਫੌਜ ਮੈਡੀਕਲ ਸੇਵਾ (ਏ. ਐੱਫ. ਐੱਮ. ਸੀ.) ਦੇ ਹਸਪਤਾਲਾਂ ਵਿਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਹਰ ਪਲਾਂਟ ਦੀ ਸਮਰੱਥਾ 40 ਲੀਟਰ ਆਕਸੀਜਨ ਪ੍ਰਤੀ ਮਿੰਟ ਅਤੇ 2400 ਲੀਟਰ ਆਕਸੀਜਨ ਪ੍ਰਤੀ ਘੰਟਾ ਉਤਪਾਦਨ ਕਰਨ ਦੀ ਹੈ। ਅਜਿਹੇ ਵਿਚ ਇਨ੍ਹਾਂ 23 ਪਲਾਂਟਾਂ ਤੋਂ ਹਰ ਮਿੰਟ 920 ਲੀਟਰ ਆਕਸੀਜਨ ਦਾ ਉਤਪਾਦਨ ਹੋਵੇਗਾ।
ਮੰਤਰਾਲਾ ਦਾ ਇਹ ਫੈਸਲਾ ਉਸ ਵੇਲੇ ਆਇਆ ਹੈ ਜਦ 4 ਦਿਨ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਆਧਾਰਭੂਤ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਜ਼ਰੂਰੀ ਖਰੀਦ ਲਈ ਤਿੰਨ ਸੇਵਾਵਾਂ ਅਤੇ ਹੋਰ ਰੱਖਿਆ ਏਜੰਸੀਆਂ ਨੂੰ ਆਫਤ ਵਿੱਤੀ ਅਧਿਕਾਰੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ।