Friday, November 22, 2024
 

ਖੇਡਾਂ

IPL ਸੀਜ਼ਨ 14 : ਹੈਦਰਾਬਾਦ ਦੀ ਟੀਮ ਨੇ ਪੰਜਾਬ ਨੂੰ ਲਿਤਾੜਿਆ

April 21, 2021 08:36 PM

ਚੇਨਈ (ਏਜੰਸੀ): ਅੱਜ ਆਈ.ਪੀ.ਐਲ ਦਾ 14ਵਾਂ ਮੈਚ ਪੰਜਾਬ ਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਗਿਆ। ਪੰਜਾਬ ਨੇ ਹੈਦਰਾਬਾਦ ਦੀ ਟੀਮ ਅੱਗੇ 121 ਦੌੜਾਂ ਦਾ ਟੀਚਾ ਰਖਿਆ ਸੀ ਪਰ ਹੈਦਰਾਬਾਦ ਦੀ ਟੀਮ ਨਿਰਧਾਰਤ 18.4 ਓਵਰਾਂ ’ਚ 1 ਵਿਕਟ ਗਵਾ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਹੈਦਰਾਬਾਦ ਨੇ ਪੰਜਾਬ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਦਿਤਾ।
ਇਸ ਤੋਂ ਪਹਿਲਾਂ ਜਿਵੇਂ ਹੀ ਪੰਜਾਬ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਉਸ ਨੂੰ ਸ਼ੁਰੂ ਵਿਚ ਹੀ ਝਟਕੇ ਲੱਗਣੇ ਸ਼ੁਰੂ ਹੋ ਗਏ। ਪਹਿਲੇ 8.4 ਓਵਰਾਂ ਵਿਚ 47 ਦੌੜਾਂ ਦੇ ਅੰਦਰ-ਅੰਦਰ ਪੰਜਾਬ ਨੇ ਅਪਣੇ ਪਹਿਲੇ ਚਾਰ ਬੱਲੇਬਾਜ਼ ਗਵਾ ਦਿਤੇ ਸਨ। ਇਨ੍ਹਾਂ ਵਿਚੋਂ ਰਾਹੁਲ ਨੇ 4, ਮੈਯੰਕ ਅਗਰਵਾਲ ਨੇ 22, ਕ੍ਰਿਸ ਗੇਲ ਨੇ 15 ਤੇ ਪੂਰਨ ਨਿਕੋਲਸ ਨੇ 0 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਦੀ ਟੀਮ 14ਵੇਂ ਓਵਰ ਤਕ ਪਹੁੰਚਦੀ ਪਹੁੰਚਦੀ ਅਪਣੇ 6 ਵਿਕਟਾਂ ਖੋ ਚੁਕੀ ਸੀ ਤੇ ਉਸ ਨੇ ਕੇਵਲ 84 ਦੌੜਾਂ ਬਣਾਈਆਂ ਸਨ। ਇਸ ਤੋਂ ਪਿਛੋਂ ਸ਼ਾਹਰੁਖ਼ ਖ਼ਾਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ 22 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਵਾਲੇ ਬੱਲੇਬਾਜ਼ ਬਹੁਤਾ ਦਮ ਨਾ ਦਿਖਾ ਸਕੇ ਤੇ ਪੂਰੀ ਟੀਮ 19.4 ਓਵਰਾਂ ਵਿਚ 120 ਦੌੜਾਂ ਬਣਾ ਕੇ ਆਊਟ ਹੋ ਗਈ।
ਟੀਚੇ ਦਾ ਪਿਛਾ ਕਰਦੀ ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਧਮਾਕੇਦਾਰ ਰਹੀ ਤੇ ਉਸ ਦੀ ਪਹਿਲੀ ਵਿਕਟ ਵਾਰਨਰ ਦੇ ਰੂਪ ’ਚ 73 ਦੇ ਸਕੋਰ ’ਤੇ ਡਿੱਗੀ ਤੇ ਇਸ ਤੋਂ ਪਿਛੋਂ ਜਾਨੀ ਬਾਰਸਟੋ ਤੇ ਕੇਨ ਵਿਲੀਅਮਸਨ ਨੇ ਟੀਚੇ ਨੂੰ ਅਸਾਨੀ ਨਾਲ ਪੂਰਾ ਕਰ ਲਿਆ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe