Saturday, November 23, 2024
 

ਸੰਸਾਰ

ਜੌਰਜ ਫਲਾਇਡ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਫ਼ਸਰ ਦੋਸ਼ੀ ਕਰਾਰ

April 21, 2021 11:32 AM

ਵਾਸ਼ਿੰਗਟਨ (ਏਜੰਸੀਆਂ): ਅਮਰੀਕਾ ਵਿਚ ਗੈਰ ਗੋਰੇ ਜੌਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਬੰਧਤ ਪੁਲਿਸ ਅਧਿਕਾਰੀ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਬਾਈਡੇਨ ਨੇ ਵੀ ਇਸ ਦਾ ਸਵਾਗਤ ਕੀਤਾ ਹੈ। ਵਾਸ਼ਿੰਗਟਨ ਦੀ ਹੇਨੇਪਿਨ ਕਾਊਂਟੀ ਅਦਾਲਤ ਨੇ ਚਰਚਾ ਦੇ ਬਾਅਦ ਦੋਸ਼ੀ ਪੁਲਿਸ ਅਫ਼ਸਰ ਜੇਰੇਕ ਚਾਉਵਿਨ ਨੂੰ ਦੋਸ਼ੀ ਪਾਇਆ। ਜੂਰੀ ਨੇ ਡੇਰੇਕ ਚਾਉਵਿਨ ਨੂੰ ਗੈਰ ਇਰਾਦਤਨ ਹੱਤਿਆ, ਤੀਜੇ ਦਰਜੇ ਦੀ ਹੱਤਿਆ ਅਤੇ ਦੂਜੇ ਦਰਜੇ ਦੀ ਬੇਰਹਿਮੀ ਹੱਤਿਆ ਦਾ ਦੋਸ਼ੀ ਮੰਨਿਆ ਹੈ।
ਅਮਰੀਕੀ ਕਾਨੂੰਨ ਮੁਤਾਬਕ ਦੂਜੇ ਦਰਜੇ ਦੀ ਗੈਰ ਇਰਾਦਤਨ ਹੱਤਿਆ ਵਿਚ ਵੱਧ ਤੋਂ ਵੱਧ 40 ਸਾਲ ਦੀ ਸਜ਼ਾ, ਤੀਜੇ ਦਰਜੇ ਦੀ ਹੱਤਿਆ ਵਿਚ 25 ਸਾਲ ਦੀ ਸਜ਼ਾ ਅਤੇ ਦੂਜੇ ਦਰਜੇ ਦੀ ਬੇਰਹਿਮੀ ਵਾਲੀ ਹੱਤਿਆ ਵਿਚ 10 ਸਾਲ ਦੀ ਸਜ਼ਾ ਜਾਂ 20 ਹਜ਼ਾਕ ਡਾਲਰ ਜੁਰਮਾਨੇ ਦੀ ਵਿਵਸਥਾ ਹੈ। ਅਜਿਹੇ ਵਿਚ ਦੋਸ਼ੀ ਨੂੰ ਜੇਲ੍ਹ ਵਿਚ 75 ਸਾਲ ਬਿਤਾਉਣੇ ਪੈ ਸਕਦੇ ਹਨ। ਭਾਵੇਂਕਿ ਹੁਣ ਤੱਕ ਇਸ ਸਾਫ ਨਹੀਂ ਹੋਇਆ ਹੈ ਕਿ ਇਹ ਸਾਰੀ ਸਜ਼ਾ ਇਕੱਠੀਆਂ ਚੱਲਣਗੀਆਂ ਜਾਂ ਫਿਰ ਵੱਖੋ-ਵੱਖ। ਦੋਸ਼ੀ ਪਾਏ ਜਾਣ ਦੇ ਬਾਅਦ ਉਸ ਨੂੰ ਮੰਗਲਵਾਰ ਰਾਤ ਮਿਨੇਸੋਟਾ ਦੀ ਇਕੋਇਕ ਸੁਰੱਖਿਆ ਜੇਲ੍ਹ ਓਕ ਪਾਰਕ ਹਾਈਟਸ ਵਿਚ ਸ਼ਿਫਟ ਕਰ ਦਿੱਤਾ ਗਿਆ।
ਅਦਾਲਤ ਦੇ ਇਸ ਫ਼ੈਸਲੇ ਦਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ, ''ਇਹ ਫ਼ੈਸਲਾ ਜੌਰਜ ਨੂੰ ਵਾਪਸ ਨਹੀਂ ਲਿਆ ਸਕਦਾ ਪਰ ਇਸ ਤੋਂ ਸਾਨੂੰ ਇਹ ਪਤਾ ਚੱਲੇਗਾ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe