ਤਰਨ ਤਾਰਨ : ਤਰਨ ਤਾਰਨ ਦੇ ਪਿੰਡ ਚੰਬਲ ਵਿਚ ਅੱਜ ਐਸਟੀਐਫ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਵਿੱਚ ਰੇਡ ਕੀਤੀ ਗਈ । ਐਸਟੀਐਫ ਦੀ ਟੀਮ ਨੇ ਘਰ ਵਿੱਚੋਂ ਇੱਕ ਕਿਲੋ 10 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਜਰਨਲ ਸਕੱਤਰ ਜਸਵਿੰਦਰ ਕੌਰ ਨੂੰ ਗ੍ਰਿਫਤਾਰ ਵੀ ਕਰ ਲਿਆ। ਜਸਵਿੰਦਰ ਕੌਰ ਦੀ ਬੇਟੀ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤਾਇਨਾਤ ਹੈ। ਟੀਮ ਨੇ ਜਸਵਿੰਦਰ ਕੌਰ ਦੇ ਘਰ ਵਿਚ ਸਵੇਰੇ 11 ਵਜੇ ਰੇਡ ਕੀਤੀ ਸੀ ਤੇ ਰੇਡ ਦੇਰ ਰਾਤ ਤਕ ਚਲਦੀ ਰਹੀ ਤੇ ਕਿਸੇ ਨੂੰ ਵੀ ਘਰ ਵਿੱਚੋ ਬਾਹਰ ਨਹੀਂ ਜਾਣ ਦਿਤਾ ਗਿਆ। ਬਾਅਦ ਵਿਚ ਜਸਵਿੰਦਰ ਕੌਰ ਨੂੰ ਐਸਟੀਐਫ ਦੀ ਟੀਮ ਆਪਣੇ ਨਾਲ ਲੈ ਗਈ ਦਸਿਆ ਜਾ ਰਿਹਾ ਕਿ ਇਹ ਐਸਟੀਐਫ ਦੀ ਟੀਮਾਂ ਚੰਡੀਗੜ੍ਹ, ਸੰਗਰੂਰ ਤੇ ਜਲੰਧਰ ਤੋ ਰੈੱਡ ਕਰਨ ਲਈ ਜਸਵਿੰਦਰ ਕੋਰ ਦੇ ਘਰ ਆਈ ਸੀ। ਟੀਮ ਆਪਣੇ ਨਾਲ ਇਕ ਹੈਰੋਇਨ ਤਸਕਰ ਨੂੰ ਵੀ ਜਸਵਿੰਦਰ ਕੌਰ ਦੇ ਘਰ ਲੈ ਕੇ ਆਏ ਦੱਸਿਆ ਜਾ ਰਿਹਾ ਹੈ ਕਿ ਤਸਕਰ ਨੇ ਜਸਵਿੰਦਰ ਕੌਰ ਦੇ ਕੋਲੋ ਹੈਰੋਇਨ ਦੀ ਡਿਲੀਵਰੀ ਲਈ ਸੀ । ਐਸਟੀਐਫ ਦੇ ਇਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਘਰ ਵਿੱਚੋ ਇੱਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਹੈ ਤੇ ਇਹ ਐਸਟੀਐਫ ਦੀ ਟੀਮ ਵੱਲੋਂ ਹੀ ਰੈੱਡ ਹੋਈ ਹੈ।