ਲੁਈਸਿਆਨਾ (ਏਜੰਸੀਆਂ) : ਅਮਰੀਕਾ ਦੇ ਲੁਈਸਿਆਨਾ ਵਿਚ 12 ਸਾਲਾ ਬੱਚੇ ਦੀ ਜਨਮ ਦਿਨ ਪਾਰਟੀ ਵਿਚ ਗੋਲੀਬਾਰੀ ਦੌਰਾਨ 9 ਬੱਚੇ ਫੱਟੜ ਹੋ ਗਏ। ਸੇਂਟ ਜੌਨ ਦੇ ਸ਼ੈਰਿਫ ਮਾਈਕ ਨੇ ਕਿਹਾ ਕਿ ਨੌਜਵਾਨਾਂ ਦੇ ਦੋ ਧੜਿਆ ਵਿਚ ਝਗੜਾ ਹੋ ਗਿਆ ਜੋ ਬਾਅਦ ਵਿਚ ਗੋਲੀਬਾਰੀ ਵਿਚ ਬਦਲ ਗਿਆ। ਇਸ ਦੌਰਾਨ ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿਚ 9 ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਸੱਤ ਬੱਚਿਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਦੋ ਬੱਚੇ ਅਜੇ ਵੀ ਹਸਪਤਾਲ ਵਿਚ ਭਰਤੀ ਹਨ।
ਪੀੜਤਾਂ ਵਿਚ 17 ਸਾਲਾ ਦਾ ਮੁੰਡਾ ਵੀ ਸ਼ਾਮਲ ਹੈ। ਜਿਸ ਦੇ ਹੱਥ ਵਿਚ ਗੋਲੀ ਲੱਗੀ ਹੈ। 16 ਸਾਲਾ ਦੇ ਮੁੰਡੇ ਦੀ ਪਸਲੀ ਵਿਚ ਗੋਲੀ ਲੱਗੀ ਜਦ ਕਿ 15 ਸਾਲਾ ਦੇ ਮੁੰਡੇ ਦੇ ਪੈਰ ਵਿਚ ਜ਼ਖਮ ਹੋ ਗਿਆ। 12 ਸਾਲ ਦੇ ਮੁੰਡੇ ਦੇ ਦੋਵੇਂ ਪੈਰਾਂ ਵਿਚ ਗੋਲੀਆਂ ਲੱਗੀਆਂ ਹਨ। 16 ਸਾਲ ਦੇ ਮੁੰਡੇ ਦੇ ਪੇਟ ਵਿਚ ਗੋਲੀ ਲੱਗੀ ਹੈ ਜਦ ਕਿ 14 ਸਾਲਾ ਦੇ ਇੱਕ ਮੁੰਡੇ ਦਾ ਸਿਰ ਜ਼ਖਮੀ ਹੋਇਆ ਹੈ। ਇਹ ਦੋਵੇਂ ਹਪਸਤਾਲ ਵਿਚ ਹਨ। ਇਹ ਵਾਰਦਾਤ ਲੁਈਸਿਆਨਾ ਵਿਚ ਹੋਈ ਹੈ ਜਦ ਕਿ ਇੱਥੇ ਪਹਿਲਾਂ ਤੋਂ ਹੀ ਲਗਾਤਾਰ ਗੋਲੀਬਾਰੀ ਦੀ ਘਟਨਾਵਾਂ ਹੋ ਰਹੀਆਂ ਹਨ। ਵਿਸਕੌਨਸਿਨ ਦੇ ਕੇਨੋਸ਼ਾ ਵਿਚ ਗੋਲੀਬਾਰੀ ਹੋਈ ਜਿਸ ਵਿਚ 3 ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿਚ 24 ਸਾਲਾ ਵਿੰਸਨ ਨੂੰ ਕਾਬੂ ਕੀਤਾ ਸੀ। ਇਸੇ ਦਿਨ ਸਾਬਕਾ ਸ਼ੈਰਿਫ ਸਟੀਫਨ ਨੇ ਕਥਿਤ ਤੌਰ ’ਤੇ ਗੋਲੀਬਾਰੀ ਕਰਦੇ ਹੋਏ ਅਪਣੀ ਪਤਨੀ, 16 ਸਾਲਾ ਬੇਟੀ ਅਤੇ ਉਸ ਦੇ ਪ੍ਰੇਮੀ ਨੂੰ ਮਾਰ ਦਿੱਤਾ ਸੀ। ਫਰਾਰ ਹੋਣ ਤੋਂ ਬਾਅਦ ਉਸ ਨੂੰ ਸਮੋਵਾਰ ਦੀ ਸਵੇਰ ਕਾਬੂ ਕੀਤਾ ਗਿਆ ਸੀ।