ਮੋਹਾਲੀ (ਏਜੰਸੀਆਂ) : ਵਿਸ਼ਵ ਦੀ ਸਭ ਤੋਂ ਉਮਰਦਰਾਜ ਔਰਤ ਨਹੀਂ ਰਹੀ। 5 ਪੀੜੀਆਂ ਨੂੰ ਅਪਣੀ ਗੋਦ ਵਿਚ ਖਿਡਾ ਕੇ ਔਰਤ 16 ਅਪ੍ਰੈਲ 2021 ਨੂੰ ਦੁਨੀਆ ਤੋਂ ਵਿਦਾ ਹੋ ਗਈ। ਉਨ੍ਹਾਂ ਨੇ 119 ਸਾਲ 6 ਮਹੀਨੇ ਦੀ ਉਮਰ ਵਿਚ ਆਖਰੀ ਸਾਹ ਲਿਆ। ਔਰਤ ਦਾ ਨਾਂ ਬਚਨ ਕੌਰ ਸੀ। ਉਹ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿਚ ਕਸਬਾ ਬਨੂੜ ਦੇ ਪਿੰਡ ਮੋਟੇਮਾਜਰਾ ਦੀ ਨਿਵਾਸੀ ਸੀ। ਸਸਕਾਰ ਮੌਕੇ ਬਚਨ ਕੌਰ ਨੂੰ ਘਰ ਤੋਂ ਸ਼ਮਸ਼ਾਨ ਘਾਟ ਤੱਕ ਬੈਂਡ ਵਾਜਿਆਂ ਦੇ ਨਾਲ ਲਿਜਾਇਆ ਗਿਆ। ਪੂਰੇ ਪਰਵਾਰ ਸਣੇ ਪਿੰਡ ਵਾਸੀਆਂ ਨੇ ਬਚਨ ਕੌਰ ਨੂੰ ਪੂਰੇ ਸਨਮਾਨ ਦੇ ਨਾਲ ਵਿਦਾਈ ਦਿੱਤੀ। ਫੌਜੀ ਰਿਕਾਰਡ ਮੁਤਾਬਕ ਬਚਨ ਕੌਰ ਦਾ ਜਨਮ 1901 ਵਿਚ ਹੋਇਆ ਸੀ। ਉਨ੍ਹਾਂ ਦੇ ਪਤੀ ਸਵ. ਜੀਵਨ ਸਿੰਘ ਨੇ ਦੋਵੇਂ ਵਿਸ਼ਵ ਯੁੱਧ ਲੜੇ ਸੀ। ਬਚਨ ਕੌਰ ਨੇ 9 ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਵਿਚੋਂ ਹੁਣ ਵੀ 3 ਧੀਆਂ ਅਤੇ ਦੋ ਬੇਟੇ ਜਿਊਂਦੇ ਹਨ। ਵੱਡੀ ਧੀ ਪ੍ਰੀਤਮ ਕੋਰ ਦੀ ਉਮਰ 87 ਸਾਲ ਹੈ, ਜਦ ਕਿ ਵੱਡੇ ਬੇਟੇ ਪ੍ਰੀਤਮ ਸਿੰਘ ਦੀ ਉਮਰ 79 ਸਾਲ ਹੈ। ਪ੍ਰੀਤਮ ਸਿੰਘ ਸੈਨਾ ਵਿਚ ਸੂਬੇਦਾਰ ਰਹਿ ਚੁੱਕਾ ਹੈ। ਬਚਨ ਕੌਰ ਦਾ ਪੋਤਾ ਦੋ ਸਾਲ ਪਹਿਲਾਂ ਹੀ ਸੈਨਾ ਤੋਂ ਸੇਵਾ ਮੁਕਤ ਹੋਏ ਹਨ। ਬਚਨ ਕੌਰ ਦੇ ਬੇਟੇ ਰਿਆਇਰਡ ਸੂਬੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦਾ ਜਨਮ 1899 ਵਿਚ ਹੋਇਆ ਸੀ। ਉਨ੍ਹਾਂ ਦੇ ਪਤੀ ਜੀਵਨ ਸਿੰਘ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸੈਨਿਕ ਸੀ, ਲਿਹਾਜ਼ਾ ਸੈÎਨਿਕ ਰਿਕਾਰਡ ਵਿਚ ਉਨ੍ਹਾਂ ਦਾ ਜਨਮ ਸਾਲ 1901 ਵਿਚ ਦਰਜ ਹੈ। ਵਰਤਮਾਨ ਵਿਚ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਜਪਾਨ ਦੀ 118 ਸਾਲਾ ਕੇਨ ਤਨਾਕਾ ਦਾ ਨਾਂ ਸਭ ਤੋਂ ਬਜ਼ੁਰਗ ਜਿਊਂਦੀ ਔਰਤ ਦੇ ਤਹਿਤ ਦਰਜ ਹੈ। ਲੇਕਿਨ ਬਚਨ ਕੌਰ ਉਨ੍ਹਾਂ ਤੋਂ ਜ਼ਿਆਦਾ ਉਮਰ ਦੀ ਸੀ ਕਿਉਂਕਿ ਸਰਕਾਰੀ ਰਿਕਾਰਡ ਮੁਤਾਬਕ ਉਹ 119.6 ਸਾਲ ਤੱਕ ਜਿਊਂਦੀ ਰਹੀ।