Saturday, April 05, 2025
 

ਕਾਰੋਬਾਰ

ਆ ਗਏ ਨਵੇਂ ਦਿਸ਼ਾ-ਨਿਰਦੇਸ਼ : ਇਮੀਗ੍ਰੇਸ਼ਨ ਵਿਭਾਗ ਨੇ ਸਿਹਤ ਵਿਭਾਗ, ਉਚ ਮੁਹਾਰਿਤ ਰੱਖਣ ਵਾਲਿਆਂ ਦੇ ਪਰਵਾਰਾਂ ਲਈ ਖੋਲ੍ਹੇ ਦੁਆਰ

April 19, 2021 09:00 PM

30 ਅਪ੍ਰੈਲ ਤੋਂ ਲਈਆਂ ਜਾਣਗੀਆਂ ਅਰਜ਼ੀਆਂ
ਔਕਲੈਂਡ (ਏਜੰਸੀਆਂ): ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਬੰਦ ਪਏ ਬਾਰਡਰਾਂ ਨੂੰ ਖੋਲ੍ਹਦੇ ਨਿਯਮਾਂ ਦੇ ਵਿਚ ਕੁਝ ਨਵੇਂ ਲੋਕਾਂ ਦੀ ਆਮਦ ਨੂੰ ਆਗਿਆ ਦਿੱਤੀ ਹੈ। ਹੁਣ ਸਰਕਾਰ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਜਿਹੜੇ ਲੋਕ ਸਿਹਤ ਵਿਭਾਗ ਦੇ ਵਿਚ ਕੰਮ ਕਰਦੇ ਹਨ ਜਾਂ ਫਿਰ ਬਹੁਤ ਹੀ ਉਚ ਮੁਹਾਰਿਤ ਕਿੱਤਿਆਂ ਦੇ ਵਿਚ ਕੰਮ ਕਰਦੇ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਥੇ ਆ ਸਕਣਗੇ। ਇਸ ਤੋਂ ਇਲਾਵਾ ਨਿਊਜ਼ੀਲੈਂਡ ਰਹੇ ਰਹੇ ਉਹ ਲੋਕ ਜਿਨ੍ਹਾਂ ਦੇ ਵਿਦੇਸ਼ ਰਹਿੰਦੇ ਪਾਰਟਨਰਜ਼ ਅਤੇ ਛੋਟੇ ਬੱਚਿਆਂ ਦੇ ਵੀਜੇ ਲੱਗੇ ਸਨ ਉਹ ਵੀ ਹੁਣ ਇਥੇ ਆ ਸਕਣਗੇ। ਪਰ ਸ਼ਰਤ ਇਹ ਹੈ ਕਿ ਇਥੇ ਰਹਿ ਰਿਹਾ ਮੈਂਬਰ ਪਿਛਲੇ 12 ਮਹੀਨਿਆਂ ਤੋਂ ਇਥੇ ਰਹਿੰਦਾ ਹੋਣਾ ਚਾਹੀਦਾ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੂਈ ਨੇ ਕਿਹਾ ਹੈ ਕਿ ਇਸ ਛੋਟ ਦੇ ਨਾਲ ਸੈਂਕੜੇ ਪਰਿਵਾਰ ਇਥੇ ਆ ਕੇ ਆਪਣੇ ਪਰਿਵਾਰਾਂ ਦੇ ਨਾਲ ਮਿਲ ਸਕਣੇ। ਸਰਕਾਰ ਨੇ ਕੋਵਿਡ-19 ਦੇ ਚਲਦਿਆਂ ਵੱਖ-ਵੱਖ ਸ਼ਰਤਾਂ ਅਧੀਨ ਇਥੇ ਲੋਕਾਂ ਨੂੰ ਆਉਣ ਵਾਸਤੇ ਦਿਸ਼ਾ ਨਿਰਦੇਸ਼ ਲਾਗੂ ਕਰ ਦਿੱਤੇ ਸਨ, ਜਿਨ੍ਹਾਂ ਦੇ ਵਿਚ ਹੁਣ ਹਲਕੀ ਹਲਕੀ ਢਿੱਲ ਦਿੱਤੀ ਜਾ ਰਹੀ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਹੇਠ ਹੁਣ ਵੀਜ਼ਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੰਤਰੀ ਸਾਹਿਬ ਨੇ ਕਿਹਾ ਹੈ ਕਿ ‘‘ਨਿਊਜ਼ੀਲੈਂਡ ਪੂਰੀ ਦੁਨੀਆ ਦਾ ਧਿਆਨ ਖਿੱਚ ਰਿਹਾ ਸੀ ਕਿ ਅਸਂੀਂ ਕੋਵਿਡ ਤੋਂ ਕਿਵੇਂ ਬਚ ਰਹੇ ਹਾਂ ਅਤੇ ਦੇਸ਼ ਦੀ ਆਰਥਿਕਤਾ ਕਿਵੇਂ ਬਚਾ ਰਹੇ ਹਾਂ। ਇਸ ਦਰਮਿਆਨ ਅਸੀਂ ਇਹ ਵੀ ਪੂਰੀ ਤਰ੍ਹਾਂ ਸਮਝਦੇ ਸਾਂ ਕਿ ਪ੍ਰਵਾਸੀ ਕਾਮਿਆਂ ਦੀਆਂ ਪਰਿਵਾਰਕ ਮੁਸ਼ਕਿਲਾਂ ਕਿਵੇਂ ਵਧੀਆ ਹਨ।’’
ਪਿਛਲੀਆਂ ਦਿੱਤੀਆਂ ਛੋਟਾਂ ਨਾਲ 13, 000 ਲੋਕ ਇਥੇ ਆਪਣੇ ਵਿਛੜੇ ਪੱਕੇ ਅਤੇ ਨਾਗਰਿਕਤਾ ਵਾਲੇ ਪਰਿਵਾਰਾਂ ਦੇ ਨਾਲ ਆ ਕੇ ਮਿਲੇ ਸਨ ਅਤੇ 13, 000 ਹੋਰ ਲੋਕ ਜੋ ਕਿ ਅਸਥਾਈ ਕੰਮ ਵੀਜੇ ਉਤੇ ਸਨ ਉਹ ਆ ਕੇ ਮਿਲੇ ਸਨ। ਇਸ ਤੋਂ ਇਲਾਵਾ 2500 ਉਹ ਪਰਿਵਾਰਕ ਮੈਂਬਰ ਵੀ ਆਏ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਥੇ ਬਹੁਤ ਹੀ ਮਹੱਤਵਪੂਰਨ ਸੰਕਟਮਈ ਕੰਮਾਂ ਵਿਚ ਲੱਗੇ ਸਨ। ਆਸਟਰੇਲੀਆ ਵਾਲਿਆਂ ਨੂੰ ਇਸ ਦੇ ਚਲਦਿਆਂ ਕੁਆਰਨਟੀਨ ਫ੍ਰੀ ਵਾਲੀ ਸਹੂਲਤ ਦਾ ਫਾਇਦਾ ਰਹੇਗਾ। ਨਵੀਂਆਂ ਛੋਟਾਂ ਵਾਲਿਆਂ ਲਈ ਅਰਜ਼ੀਆਂ 30 ਅਪ੍ਰੈਲ ਨੂੰ ਖੋਲ੍ਹੀਆਂ ਜਾਣਗੀਆਂ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀ

ਸਟਾਕ ਮਾਰਕੀਟ: ਅੱਜ ਇਨ੍ਹਾਂ 5 ਸਟਾਕਾਂ ਵਿੱਚ ਕਾਰਵਾਈ ਦੀ ਸੰਭਾਵਨਾ ਹੈ, ਇਨ੍ਹਾਂ 'ਤੇ ਨਜ਼ਰ ਰੱਖੋ

ਐਂਡਰਾਇਡ ਅਤੇ ਆਈਫੋਨ ਉਪਭੋਗਤਾਵਾਂ ਲਈ ਸਲਾਹ, ਮੈਸੇਜਿੰਗ ਐਪ ਦੇ ਇਨ੍ਹਾਂ ਦੋ ਵਿਸ਼ੇਸ਼ਤਾਵਾਂ ਬਾਰੇ ਸੁਚੇਤ ਰਹੋ

ਅਮਰੀਕਾ 'ਚ ਵਿਦੇਸ਼ੀ ਕਾਰਾਂ ਹੋਣਗੀਆਂ ਮਹਿੰਗੀਆਂ

ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ 20 % ਡਿਊਟੀ ਵਾਪਸ ਲਈ, ਫੈਸਲਾ 1 ਅਪ੍ਰੈਲ ਤੋਂ ਲਾਗੂ

ਸੋਨਾ ਖਰੀਦਣ ਦਾ ਮੌਕਾ, ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਡਿੱਗੀਆਂ

ਧਿਆਨ ਦਿਓ ਜੇਕਰ ਤੁਹਾਡੇ ਫੋਨ ਵਿੱਚ ਇਹ 331 ਐਪਸ ਹਨ ਤਾਂ ਤੁਸੀਂ ਖ਼ਤਰੇ ਵਿੱਚ ਹੋ

ਅੱਜ ਸਟਾਕ ਮਾਰਕੀਟ ਵਿੱਚ ਇਨ੍ਹਾਂ ਸਟਾਕਾਂ 'ਤੇ ਰੱਖੋ ਨਜ਼ਰ

ਕੋਈ ਵੀ ਵਪਾਰੀ ਤੇ ਡੀਲਰ 100/-ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੀ ਵਸਤੂ ਬਿਨਾਂ ਸਹੀ ਬਿੱਲ ਤੋਂ ਗਾਹਕ ਨੂੰ ਨਹੀਂ ਵੇਚਣਗੇ

ਗੂਗਲ ਨੇ 32 ਬਿਲੀਅਨ ਡਾਲਰ 'ਚ ਖਰੀਦੀ ਸਾਈਬਰ ਸੁਰੱਖਿਆ ਕੰਪਨੀ ਵਿਜ਼ ਇੰਕ

 
 
 
 
Subscribe