ਨਵੀਂ ਦਿੱਲੀ: ਜੇਈਈ ਮੇਨ ਦੀ ਅਪ੍ਰੈਲ ਸੈਸ਼ਨ 'ਚ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਪ੍ਰੀਖਿਆ 27, 28 ਤੇ 30 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ। ਦੁਬਾਰਾ ਕਿਸ ਤਾਰੀਖ ਨੂੰ ਪ੍ਰੀਖਿਆ ਹੇਵੇਗੀ ਇਸ ਬਾਬਤ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੋਰੋਨਾ ਵਾਇਰਸ ਦੇ ਵਧਦੇ ਪ੍ਰਸਾਰ ਕਾਰਨ ਫਿਲਹਾਲਇਹ ਪ੍ਰੀਖਿਆ ਟਾਲ ਦਿੱਤੀ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ (National Testing Agency) ਇਹ ਜ਼ਰੂਰ ਕਿਹਾ ਗਿਆ ਕਿ ਨਵੀਂ ਤਾਰੀਖ ਤੋਂ 15 ਦਿਨ ਪਹਿਲਾਂ ਤਾਰੀਖ ਜਾਰੀ ਕਰ ਦਿੱਤੀ ਜਾਵੇਗੀ। ਫਰਵਰੀ ਤੇ ਮਾਰਚ ਟਚ ਦੋ ਸੈਸ਼ਨ ਹੋ ਚੁੱਕੇ ਹਨ।