ਚੰਡੀਗੜ ਦੇ ਨਿਜੀ ਹਸਪਤਾਲਾਂ ਵਿਚ ਸਟਾਫ਼ ਅਤੇ ਡਾਕਟਰਾਂ ਦੀ ਨਾ ਸਮਝੀ ਕਾਰਨ ਪ੍ਰੇਸ਼ਾਨ ਹੋ ਰਹੇ ਹਨ ਖ਼ੂਨਦਾਨ ਕਰਨ ਵਾਲੇ। ਇਨਾਂ ਨਿਜੀ ਹਸਪਤਾਲਾਂ ਵਾਲਿਆਂ ਨੂੰ ਐਨਾ ਵੀ ਨਹੀਂ ਪਤਾ ਕਿ 'ਨਕੋ' (ਸਰਕਾਰੀ ਸੰਸਥਾ) ਵਲੋਂ ਜੋ ਨੋਟੀਫ਼ੀਕੇਸ਼ਨ ਖ਼ੂਨਦਾਨੀਆਂ ਲਈ ਜਾਰੀ ਕੀਤੇ ਗਏ ਹਨ ਉਹ ਅਸਲ ਵਿਚ ਹੈ ਕੀ। ਜਾਣਕਾਰੀ ਅਨੁਸਾਰ ਚੰਡੀਗੜ ਪੰਚਕੂਲਾ ਵਿਚ ਦੂਰੋ ਦੂਰੋ ਮਰੀਜ਼ ਇਲਾਜ ਲਈ ਆਉਂਦੇ ਹਨ ਜਿਨਾਂ ਦਾ ਇਥੇ ਕੋਈ ਨਹੀਂ ਹੁੰਦਾ ਜੋ ਮਦਦ ਕਰ ਸਕੇ। ਇਨ੍ਹਾਂ ਮਰੀਜ਼ਾਂ ਨੂੰ ਐਮਰਜੈਂਸੀ ਵਿਚ ਖ਼ੂਨ ਅਤੇ ਪਲੈਟੀਨਟ ਸੈਲ ਉਪਲਭਦ ਸ਼ਹਿਰ ਦੀਆਂ ਐਨ.ਜੀ.ਓ ਹੀ ਕਰਵਾਉਂਦੀਆਂ ਹਨ। ਪਰ ਇਨ੍ਹਾਂ ਮਰੀਜ਼ਾਂ ਨੂੰ ਬਾਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦਾ ਕਾਰਨ ਇਨ੍ਹਾਂ ਨਿਜੀ ਹਸਪਤਾਲਾਂ ਦੀ ਨਾ ਸਮਝੀ ਹੈ। 'ਨਕੋ' ਦਾ ਕਹਿਣਾ ਹੈ ਕਿ ਕੋਈ ਵੀ ਖ਼ੂਨਦਾਨੀ 28 ਦਿਨਾਂ ਬਾਅਦ ਦੁਬਾਰਾ ਪਲੈਟੀਨੈਟ ਸੈਲ ਦਾਨ ਕਰ ਸਕਦਾ ਹੈ। ਪਰ ਇਨ੍ਹਾਂ ਨਿਜੀ ਹਸਪਤਾਲ ਵਾਲਿਆਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਇਹ ਨਿਜੀ ਹਸਪਤਾਲ ਵਾਲੇ ਆਖਦੇ ਹਨ ਕਿ ਤੁਸੀਂ 3 ਮਹੀਨੇ ਬਾਅਦ ਹੀ ਪਲੈਟੀਨੈਟ ਸੈਲ ਦਾਨ ਕਰ ਸਕਦੇ ਹੋ, ਇਹ ਆਖ ਕੇ ਇਹ ਖ਼ੂਨਦਾਨੀਆਂ ਨੂੰ ਵਾਸਪ ਮੋੜ ਦਿੰਦੇ ਹਨ। ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਕਿ ਇਨ੍ਹਾਂ ਨਿਜੀ ਹਸਪਤਾਲ ਵਾਲਿਆਂ ਨੂੰ ਇਕ ਵਾਰੀ ਫੇਰ ਤੋਂ 'ਨਕੋਂ' ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਜਾਣਕਾਰੀ ਦਿਤੀ ਜਾਵੇ ਤਾਂ ਕਿ ਕਿਸੇ ਮਰੀਜ਼ ਨੂੰ ਪ੍ਰੇਸ਼ਾਨੀ ਨਾ ਆ ਸਕੇ ਅਤੇ ਖ਼ੂਨਦਾਨੀ ਵੀ ਨਿਰਾਸ਼ ਨਾ ਹੋ ਸਕਣ।