ਮੁੰਬਈ, (ਏਜੰਸੀਆਂ): ਬੀਤੇ ਕਲ ਸ਼ਾਮ 7 ਵਜੇ ਤੋਂ ਆਈ.ਪੀ.ਐਲ ਦਾ ਦੂਜਾ ਮੈਚ ਸੀ। ਦਿੱਲੀ ਕੈਪੀਟਲਜ਼ ਤੇ ਚੇਨਈ ਸੁਪਰਕਿੰਗਜ਼ ’ਚ ਖੇਡੇ ਗਏ ਮੈਚ ’ਤੇ ਸੱਭ ਦੀਆਂ ਨਜ਼ਰਾਂ ਸਨ। ਇਸ ਮੈਚ ਵਿਚ ਬਤੌਰ ਕਪਤਾਨ ਗੁਰੂ ਤੇ ਚੇਲਾ ਸਾਹਮਣੇ ਸਨ। ਆਈਪੀਐਲ ’ਚ ਬਤੌਰ ਕਪਤਾਨ ਰਿਸ਼ੰਭ ਪੰਤ ਦਾ ਇਹ ਪਹਿਲਾ ਮੈਚ ਸੀ ਤੇ ਉਸ ਦੇ ਸਾਹਮਣੇ ਮਹਿੰਦਰ ਸਿੰਘ ਧੋਨੀ ਦੀ ਚੁਣੌਤੀ ਸੀ। ਗੁਰੂ ਤੇ ਚੇਲੇ ’ਚ ਇਸ ਮੈਚ ’ਚ ਪੰਤ ਨੇ ਬਾਜ਼ੀ ਮਾਰ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਧੋਨੀ ਦੇ ਸਨਮਾਨ ’ਚ ਖ਼ੂਬ ਕਸੀਦੇ ਪੜ੍ਹੇ। ਪੰਤ ਨੇ ਕਿਹਾ ਕਿ ਐਮਐਸ ਧੋਨੀ ਨਾਲ ਟਾਸ ਲਈ ਆਉਣਾ ਬਹੁਤ ਖ਼ਾਸ ਸੀ। ਉਹ ਉਨ੍ਹਾਂ ਦੇ ਗੋ-ਟੂ ਮੈਨ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਤੋਂ ਕੱੁਝ ਸਿਖਿਆ ਹੈ।
ਜ਼ਿਕਰਯੋਗ ਹੈ ਕਿ ਸ੍ਰੇਅਸ਼ ਅਈਅਰ ਨੇ ਜ਼ਖ਼ਮੀ ਹੋਣ ਕਾਰਨ ਆਈਪੀਐਲ ਦੇ ਇਸ ਸੈਸ਼ਨ ’ਚ ਰਿਸ਼ੰਭ ਪੰਤ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਕ ਸਮੇਂ ਦਬਾਅ ਮਹਿਸੂਸ ਕਰ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਮੱਧ ਦੇ ਓਵਰਾਂ ’ਚ ਉਹ ਕੱੁਝ ਦਬਾਅ ’ਚ ਸੀ ਪਰ ਆਵੇਸ਼ ਤੇ ਟਾਮ ਕੁਰਨ ਨੇ ਚੰਗੀ ਗੇਂਦਬਾਜ਼ੀ ਕੀਤੀ ਤੇ ਚੇਨਈ ਨੂੰ 188 ਦੌੜਾਂ ’ਤੇ ਰੋਕ ਦਿਤਾ। ਅੰਤ ’ਚ ਜਦੋਂ ਜਿੱਤ ਮਿਲਦੀ ਹੈ ਤਾਂ ਕਾਫ਼ੀ ਚੰਗਾ ਲਗਦਾ ਹੈ।
ਪੰਤ ਵਲੋਂ ਕੀਤੀਆਂ ਧੋਨੀ ਦੀਆਂ ਸਿਫ਼ਤਾਂ ਦਾ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ।