ਲੰਡਨ, (ਏਜੰਸੀਆਂ): ਅਤਿਵਾਦੀ ਸਰਗਨਾ ਦਾਊਦ ਇਬਰਾਹਿਮ ਦੇ ਕਾਲੇ ਧੰਦੇ ਨੂੰ ਸੰਭਾਲਣ ਵਾਲਾ ਜਾਬਿਰ ਮੋਤੀ ਇਸ ਸਮੇਂ ਲੰਡਨ ਦੀ ਜੇਲ ਵਿਚ ਬੰਦਾ ਹੈ ਅਤੇ ਹੁਣ ਉਹ ਜਲਦ ਹੀ ਰਿਹਾਅ ਹੋ ਕੇ ਪਾਕਿਸਤਾਨ ਜਾ ਸਕਦਾ ਹੈ। 53 ਸਾਲਾ ਮੋਤੀ ਪਾਕਿਸਤਾਨੀ ਨਾਗਰਿਕ ਹੈ। ਉਸ ਨੇ ਹੇਠਲੀ ਅਦਾਲਤ 'ਚ ਦਿੱਤੇ ਆਪਣੇ ਹਵਾਲਗੀ ਆਦੇਸ਼ ਨੂੰ ਲੰਡਨ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ। ਉਹ ਹਾਈਕੋਰਟ ਦੇ ਆਦੇਸ਼ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਅਮਰੀਕਾ ਵੱਲੋਂ ਉਸ ਦੇ ਹਵਾਲਗੀ ਲਈ ਦਿੱਤੀ ਗਈ ਅਰਜ਼ੀ ਵਾਪਸ ਲਈ ਗਈ। ਅਰਜ਼ੀ ਵਾਪਸ ਲੈਣ ਦੀ ਪ੍ਰਕਿਰਿਆ ਇਸ ਹਫਤੇ ਹੋਏ। ਇਸ ਤੋਂ ਬਾਅਦ ਵੈਸਟਮਿਸਟਰ ਮਜਿਸਟ੍ਰੇਟ ਕੋਰਟ ਨੇ ਮੋਤੀ ਦੀ ਅਰਜ਼ੀ 'ਤੇ ਉਸ ਨੂੰ ਬਿਨਾ ਸ਼ਰਤ ਜਮਾਨਤ ਦੇਣ ਦਾ ਫੈਸਲਾ ਕੀਤਾ। ਮੋਤੀ 2018 'ਚ ਗ੍ਰਿਫਤਾਰੀ ਤੋਂ ਬਾਅਦ ਲੰਡਨ ਦੀ ਵੈਂਡਸਵਰਥ ਜੇਲ੍ਹ 'ਚ ਬੰਦ ਸੀ। ਜਾਣਕਾਰੀ ਮੁਤਾਬਕ ਅਜਿਹਾ ਅਮਰੀਕਾ ਵੱਲੋਂ ਉਸ ਦੀ ਹਵਾਲਗੀ ਦੀ ਅਰਜ਼ੀ ਵਾਪਸ ਲਏ ਜਾਣ ਕਾਰਨ ਹੋਇਆ। ਪਹਿਲਾਂ ਨਸ਼ੀਲੇ ਪਦਾਰਥ ਦੀ ਤਸਕਰੀ ਇਕ ਦੇਸ਼ ਤੋਂ ਦੂਜੇ ਦੇਸ਼ ਕਾਲਾ ਧਨ ਭੇਜਣ ਤੇ ਬਲੈਕਮੇਲਿੰਗ ਕਰਨ ਦੇ ਦੋਸ਼ਾਂ 'ਚ ਮੋਤੀ ਦੀ ਸ਼ਮੂਲੀਅਤ ਦੇ ਚਲਦੇ ਅਮਰੀਕਾ ਨੇ ਉਸ ਦੀ ਹਿਰਾਸਤ ਲੈਣ ਲਈ ਹਵਾਲਗੀ ਦੀ ਅਰਜੀ ਦਿੱਤੀ ਸੀ।