ਗੁਜਰਾਤ (ਏਜੰਸੀਆਂ) : ਖ਼ਬਰ ਹੈਰਾਨ ਤਾਂ ਕਰਨ ਵਾਲੀ ਹੀ ਹੈ ਪਰ ਉਥੇ ਹੀ ਲੋਕਾਂ ਨੇ ਪਾਖੰਡ ਕਰਨ ਦੀ ਹੱਦ ਕਰ ਦਿਤੀ। ਅਸਲੀਅਤ ਜਾਣੇ ਬਗੈਰ ਇਹ ਪਾਖੰਡੀ ਲੋਕ ਇਕ ਅਜਿਹੇ ਬੱਚੇ ਦੀ ਪੂਜਾ ਕਰਨ ਲੱਗ ਪਏ ਜੋ ਅੱਧਾ ਘੰਟਾ ਵੀ ਜਿਉਂਦਾ ਨਾ ਰਹਿ ਸਕਿਆ। ਹੋਇਆ ਇੰਜ ਕਿ ਗੁਜਰਾਤ ਦੇ ਸੋਨਗੜ ਜ਼ਿਲ੍ਹੇ ਦੇ ਸੇਲਟੀਪਾਡਾ ਪਿੰਡ ਵਿਚ ਇਕ ਪਾਲਤੂ ਬੱਕਰੀ ਨੇ ਬੁੱਢੇ ਇਨਸਾਨ ਵਾਂਗ ਵਿੱਖਣ ਵਾਲੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਬੱਚੇ ਦੇ ਚਾਰ ਪੈਰ ਅਤੇ ਕੰਨ ਤੋਂ ਇਲਾਵਾ ਬਾਕੀ ਪੂਰਾ ਸਰੀਰ ਇਨਸਾਨਾਂ ਵਰਗਾ ਸੀ। ਹਾਲਾਂਕਿ, ਬੱਚੇ ਨੇ ਜਨਮ ਦੇ ਅੱਧੇ ਘੰਟੇ ਬਾਅਦ ਹੀ ਦਮ ਤੋੜ ਦਿੱਤਾ।
ਸੇਲਟੀਪਾਡਾ ਦੇ ਪਸ਼ੂ ਪਾਲਕ ਅਜੀਤਭਾਈ ਵਸਾਵਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਦੀ ਬੱਕਰੀ ਨੇ ਇਨਸਾਨੀ ਸਰੀਰ ਵਰਗੇ ਬੱਚੇ ਨੂੰ ਜਨਮ ਦਿੱਤਾ ਤਾਂ ਉਹ ਇਸ ਨੂੰ ਵੇਖਕੇ ਹੈਰਾਨ ਰਹਿ ਗਏ। ਪੂਰਾ ਚਿਹਰਾ ਬੁੱਢੇ ਵਿਅਕਤੀ ਵਰਗਾ ਸੀ ਅਤੇ ਬੱਚੇ ਦੀ ਪੂੰਛ ਵੀ ਨਹੀਂ ਸੀ। ਖ਼ਬਰ ਫੈਲਦੇ ਹੀ ਪਿੰਡ ਦੇ ਲੋਕ ਇਸ ਨੂੰ ਦੇਖਣ ਇਕੱਠਾ ਹੋ ਗਏ ਸਨ।
ਅਜੀਤਭਾਈ ਨੇ ਦੱਸਿਆ ਕਿ ਜਨਮ ਤੋਂ ਬਾਅਦ ਅਸੀਂ ਬੱਚੇ ਨੂੰ ਵੇਖ ਹੀ ਰਹੇ ਸਨ ਕਿ ਉਦੋਂ ਉਸ ਨੇ ਇਨਸਾਨੀ ਬੱਚੇ ਦੀ ਤਰ੍ਹਾਂ ਰੋਣਾ ਵੀ ਸ਼ੁਰੂ ਕਰ ਦਿੱਤਾ। ਪਿੰਡ ਵਾਲਿਆਂ ਨੇ ਤਾਂ ਇਹ ਮੰਨ ਲਿਆ ਸੀ ਕਿ ਕਿਸੇ ਦੇ ਪੂਰਵਜ਼ ਨੇ ਜਨਮ ਲਿਆ ਹੈ ਪਰ ਬੱਚਾ ਜ਼ਿਆਦਾ ਦੇਰ ਜ਼ਿਉਦਾ ਨਹੀਂ ਰਹਿ ਸਕਿਆ। ਇਸ ਦੇ ਬਾਅਦ ਪਿੰਡ ਵਾਲਿਆਂ ਨੇ ਪੂਜਾ ਕੀਤੀ ਅਤੇ ਬਾਅਦ ਵਿੱਚ ਹਿੰਦੂ ਰੀਤੀ-ਰਿਵਾਜਾਂ ਦੇ ਅਨੁਸਾਰ ਦਫਨਾ ਦਿੱਤਾ।