ਮੁੰਬਈ : ਇੰਡਿਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜਨ ਦਾ ਆਗ਼ਾਜ਼ 9 ਅਪ੍ਰੈਲ ਤੋਂ ਹੋਣਾ ਹੈ। ਇਸ ਤੋਂ ਪਹਿਲਾਂ ਹੀ ਟੂਰਨਾਮੇਂਟ ਉੱਤੇ ਕੋਰੋਨਾ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ ਹੈ। ਦਸਣਯੋਗ ਹੈ ਕਿ ਹੁਣ ਤੱਕ ਆਈ.ਪੀ.ਐਲ ਵਿੱਚ 3 ਖਿਡਾਰੀ ਕੋਲਕਾਤਾ ਨਾਇਟ ਰਾਇਡਰਸ ਦੇ ਬੱਲੇਬਾਜ ਨੀਤੀਸ਼ ਰਾਣਾ, ਦਿੱਲੀ ਕੈਪਿਟਲਸ ਦੇ ਆਲਰਾਉਂਡਰ ਅਕਸ਼ਰ ਪਟੇਲ ਅਤੇ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਓਪਨਰ ਦੇਵਦੱਤ ਕੋਰੋਨਾ ਨਾਲ ਇਨਫ਼ੈਕਟਡ ਹੋ ਚੁੱਕੇ ਹਨ। ਇਨ੍ਹਾਂ ਵਿੱਚ ਰਾਣਾ ਅਤੇ ਪਡਿੱਕਲ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਮੁੰਬਈ ਇੰਡਿਅਸ ਟੀਮ ਦੇ ਵਿਕੇਟ-ਕੀਪਿੰਗ ਕੰਸਲਟੈਂਟ ਕਿਰਨ ਮੋਰੇ, ਵਾਨਖੇੜੇ ਸਟੇਡਿਅਮ ਦੇ 2 ਗਰਾਉਂਡ ਸਟਾਫ਼ ਅਤੇ ਇੱਕ ਪਲੰਬਰ ਕੋਰੋਨਾ ਇਨਫ਼ੈਕਟਡ ਪਾਏ ਗਏ ਹਨ । ਇਸ ਤੋਂ ਪਹਿਲਾਂ ਸਟੇਡਿਅਮ ਦੇ 10 ਸਟਾਫ਼ ਮੈਂਬਰ ਅਤੇ 6 ਇਵੇਂਟ ਮੈਨੇਜਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਹੁਣ ਤੱਕ ਆਈ.ਪੀ.ਐਲ. ਵਿੱਚ 3 ਖਿਡਾਰੀ ਸਮੇਤ 24 ਲੋਕ ਪਾਜ਼ੇਟਿਵ ਹੋ ਚੁੱਕੇ ਹਨ ।
ਸਾਬਕਾ ਭਾਰਤੀ ਵਿਕੇਟ ਕੀਪਰ ਕਿਰਨ ਮੋਰੇ ਵਿੱਚ ਲੱਛਣ ਨਹੀਂ ਪਾਏ ਗਏ । ਉਨ੍ਹਾਂ ਨੂੰ ਆਇਸੋਲੇਸ਼ਨ ਵਿੱਚ ਰਖਿਆ ਗਿਆ ਹੈ। ਉਥੇ ਹੀ, ਨਿਊਜ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਸਾਰੇ ਸਟਾਫ ਨੂੰ ਵਾਨਖੇੜੇ ਸਟੇਡਿਅਮ ਦੇ ਕੋਲ ਇੱਕ ਕਲੱਬ ਹਾਉਸ ਵਿੱਚ ਰੋਕਿਆ ਗਿਆ ਹੈ। ਸਾਰੀਆਂ ਨੂੰ ਟਰੈਵਲ ਕਰਨ ਅਤੇ ਸਟੇਡਿਅਮ ਏਰਿਆ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਵੀ ਨਹੀਂ ਹੈ ।