Friday, November 22, 2024
 

ਰਾਸ਼ਟਰੀ

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ : 121 ਸਾਲਾਂ 'ਚ ਤੀਜੀ ਵਾਰ ਪੈ ਰਹੀ ਹੈ ਜਿ਼ਆਦਾ ਗ਼ਰਮੀ

April 06, 2021 10:23 AM

ਨਵੀਂ ਦਿੱਲੀ (ਏਜੰਸੀਆਂ) : ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ ਦੇ ਮਾਸਿਕ ਔਸਤ ਦੇ ਮਾਮਲੇ ਵਿਚ ਪਿਛਲੇ 121 ਸਾਲਾਂ ਵਿਚ ਇਸ ਸਾਲ ਦਾ ਮਾਰਚ ਤੀਜਾ ਸਭ ਤੋਂ ਗਰਮ ਮਾਰਚ ਰਿਹਾ। ਵਿਭਾਗ ਨੇ ਨਾਲ ਹੀ ਕਿਹਾ ਕਿ 5 ਤੋਂ 9 ਅਪ੍ਰੈਲ ਤਕ ਉੱਤਰੀ ਭਾਰਤ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਮਹੀਨੇ ਦੀ ਆਪਣੀ ਸਮੀਖਿਆ ਵਿਚ ਕਿਹਾ ਕਿ ਇਸ ਸਾਲ ਦੇਸ਼ ਵਿਚ ਮਾਰਚ ਦੇ ਵੱਧ ਤੋਂ ਵੱਧ, ਘੱਟੋ-ਘੱਟ ਅਤੇ ਔਸਤ ਤਾਪਮਾਨ ਦੇ ਮਾਸਿਕ ਔਸਤ ਕ੍ਰਮਵਾਰ 32.65 ਡਿਗਰੀ, 19.95 ਡਿਗਰੀ ਅਤੇ 26.30 ਡਿਗਰੀ ਸੈਲਸੀਅਸ ਹੈ, ਜਦਕਿ 1981-2010 ਦੇ ਪੌਣਪਾਣੀ ਮਿਆਦ ਦੇ ਆਧਾਰ ’ਤੇ ਆਮ ਮਾਸਿਕ ਔਸਤ ਕ੍ਰਮਵਾਰ 31.24 ਡਿਗਰੀ, 18.87 ਡਿਗਰੀ ਅਤੇ 25.06 ਡਿਗਰੀ ਸੈਲਸੀਅਸ ਹੈ।
ਮੌਸਮ ਵਿਭਾਗ ਨੇ ਕਿਹਾ, ‘ਮਾਰਚ, 2021 ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਅਖਿਲ ਭਾਰਤੀ ਮਾਸਿਕ ਔਸਤ 32.65 ਡਿਗਰੀ ਸੈਸਲੀਅਸ ਪਿਛਲੇ 11 ਸਾਲਾਂ ਵਿਚ ਸਭ ਤੋਂ ਗਰਮ ਹੈ ਅਤੇ 121 ਸਾਲਾਂ ’ਚ ਤੀਜਾ ਸਭ ਤੋਂ ਗਰਮ ਹੈ। 2010 ਅਤੇ 2004 ’ਚ ਇਹ ਕ੍ਰਮਵਾਰ 33.09 ਡਿਗਰੀ ਅਤੇ 32.82 ਡਿਗਰੀ ਸੈਲਸੀਅਸ ਸੀ।’ ਦੱਸਣਯੋਗ ਹੈ ਕਿ ਮਾਰਚ ’ਚ ਦੇਸ਼ ਦੇ ਕਈ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੀ।

 

Have something to say? Post your comment

 
 
 
 
 
Subscribe