ਕੈਨਬਰਾ (ਏਜੰਸੀਆਂ) : ਰਾਜਧਾਨੀ ਸਹਿਰਾਂ ਤੇ ਰੀਜਨਲ ਇਲਾਕਿਆਂ ਵਿਚ ਪ੍ਰਾਪਰਟੀ ਕੀਮਤਾਂ ਵਿਚ ਇਕਸਾਰ ਵਾਧੇ ਦੇ ਨਾਲ ਆਸਟਰੇਲੀਆ ਇਕ ਹੋਰ ਹਾਊਸਿੰਗ ਤੇਜੀ ਦੇ ਮੱਧ ਵਿਚ ਚੱਲ ਰਿਹਾ ਹੈ। ਕੋਰਲੋਜਿਕ ਦੇ ਤਾਜਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਮਹੀਨੇ ਕੌਮੀ ਪੱਧਰ ’ਤੇ ਮਕਾਨਾਂ ਦੀਆਂ ਕੀਮਤਾਂ 2.8 ਫੀਸਦੀ ਵਧੀਆਂ ਹਨ ਅਤੇ ਇਹ ਵਾਧਾ ਅਕਤੂਬਰ 1988 ਪਿੱਛੋਂ ਸਭ ਤੋਂ ਵੱਧ ਹੈ। ਕੌਮਸੇਕ ਦੇ ਸੀਨੀਅਰ ਅਰਥਸਾਸਤਰੀ ਰਿਆਨ ਫੈਲਸਮੈਨ ਨੇ ਸਮੁੱਚੇ ਰਾਜਧਾਨੀ ਸਹਿਰਾਂ ਵਿਚ ਮਾਸਿਕ ਮਕਾਨਾਂ ਦੀਆਂ ਕੀਮਤਾਂ ਵਿਚ ਤੇਜੀ ਨੂੰ ਅਸਾਧਾਰਨ ਦੱਸਿਆ ਹੈ ਅਤੇ ਇਹ ਤੇਜੀ ਮਾਰਚ ਵਿਚ ਰਿਕਾਰਡ ਪੱਧਰ ’ਤੇ ਪੁੱਜੀ ਹੈ। ਸਿਡਨੀ ਨੇ 3.7 ਫੀਸਦੀ ਵਾਧੇ ਨਾਲ ਮਜਬੂਤ ਕਾਰਗੁਜਾਰੀ ਦਿਖਾਈ ਹੈ ਅਤੇ ਇਹ ਅਗਸਤ 1988 ਪਿੱਛੋਂ ਸਭ ਤੋਂ ਜਅਿਾਦਾ ਹੈ। ਦੂਸਰੇ ਸਥਾਨ ’ਤੇ 3.3 ਫੀਸਦੀ ਨਾਲ ਹੋਬਾਰਟ ਰਿਹਾ ਹੈ ਅਤੇ ਇਹ ਤੇਜੀ ਅਕਤੂਬਰ 2003 ਪਿੱਛੋਂ ਸਭ ਤੋਂ ਜਅਿਾਦਾ ਹੈ। ਸਭ ਤੋਂ ਵੱਧ ਵਾਜਬ ਪ੍ਰਾਪਤੀ ਐਡੀਲੈਡ ਵਿਚ ਰਹੀ ਪਰ ਉੱਥੇ ਜਾਇਦਾਦ ਦੀਆਂ ਕੀਮਤਾਂ 1.5 ਫੀਸਦੀ ਵਧੀਆਂ, ਜਿਹੜੀਆਂ ਦਸੰਬਰ 2007 ਪਿੱਛੋਂ ਸਭ ਤੋਂ ਜਅਿਾਦਾ ਹਨ। ਕੋਰਲੋਜਿਕ ਦੇ ਅੰਕੜੇ ਦੱਸਦੇ ਹਨ ਕਿ ਸਾਲ ਵਿਚ ਕੌਮੀ ਪੱਧਰ ’ਤੇ ਮਕਾਨਾਂ ਦੀਆਂ ਕੀਮਤਾਂ 6.2 ਫੀਸਦੀ ਵਧੀਆਂ ਹਨ ਪਰ ਸਭ ਤੋਂ ਪ੍ਰਭਾਵਸਾਲੀ ਵਾਧਾ ਰੀਜਨਲ ਘਰਾਂ ਦੀਆਂ ਕੀਮਤਾਂ ਵਿਚ ਰਿਹਾ, ਜਿਹੜਾ ਮਾਰਚ ਤੱਕ ਸਭ ਤੋਂ ਜਅਿਾਦਾ 11.4 ਫੀਸਦੀ ਰਿਹਾ। ਇਹ 2004 ਪਿੱਛੋਂ ਸਭ ਤੋਂ ਮਜਬੂਤ ਸਾਲਾਨਾ ਵਿਕਾਸ ਦਰ ਰਹੀ ਹੈ।