ਅਹਿਮ ਖਿਡਾਰੀ ਨਿਤੀਸ਼ ਰਾਣੇ ਨੂੰ ਹੋਇਆ ਕੋਰੋਨਾ
ਮੁੰਬਈ, (ਏਜੰਸੀ): ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ’ਤੇ ਵੀ ਕੋਰੋਨਾ ਦਾ ਡਰ ਮੰਡਰਾਉਣ ਲੱਗ ਪਿਆ ਹੈ। ਭਾਵੇਂ ਕਿ ਸਾਰੀਆਂ ਟੀਮਾਂ ਆਈ.ਪੀ.ਐਲ ਦੀਆਂ ਤਿਆਰੀਆਂ ਵਿਚ ਜੁਟੀਆਂ ਹੋਈਆਂ ਹਨ ਪਰ ਲਗਦਾ ਇਹ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਲਈ ਇਹ ਸ਼ੁਰੂਆਤ ਚੰਗੀ ਨਹੀਂ ਲਗਦੀ। 14ਵਾਂ ਸੀਜ਼ਨ ਸ਼ੁਰੂ ਹੋਣ ਤੋਂ 8 ਦਿਨ ਪਹਿਲਾਂ ਕੋਲਕਾਤਾ ਨਾਈਟ ਰਾਇਡਰਜ਼ (ਕੇਕੇਆਰ) ਟੀਮ ਦੇ ਖਿਡਾਰੀ ਨੀਤੀਸ਼ ਰਾਣੇ ਨੂੰ ਕੋਰੋਨਾ ਹੋ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਰਾਣਾ ਗੋਆ ਵਿੱਚ ਛੁੱਟੀਆਂ ਮਨਾਉਣ ਤੋਂ ਬਾਅਦ ਟੀਮ ਨਾਲ ਜੁੜਿਆ ਸੀ। ਦੋ ਦਿਨ ਪਹਿਲਾਂ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਭਾਵੇਂ ਟੀਮ ਮੈਨੇਜਮੈਂਟ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪਰ ਇਹ ਸੱਚ ਹੈ ਕਿ ਉਹ ਮੁੰਬਈ ਦੇ ਇਕ ਹੋਟਲ ਵਿਚ
ਕੁਆਰੰਟਾਈਨ ਹੈ ਤੇ ਡਾਕਟਰਾਂ ਦੀ ਟੀਮ ਉਸ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਭਾਵੇਂ ਕੋਲਕਾਤਾ ਦੀ ਟੀਮ ਦਾ ਪਹਿਲਾ ਮੈਚ 11 ਅਪ੍ਰੈਲ ਨੂੰ ਹੈ ਪਰ ਉਸ ਤੋਂ ਪਹਿਲਾਂ ਦੂਜੇ ਖਿਡਾਰੀਆਂ ਨੂੰ ਬਚਾ ਕੇ ਰਖਣਾ ਵੀ ਟੀਮ ਮੈਨੇਜਮੈਂਟ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਰਾਣਾ ਨਿਸ਼ਚਿਤ ਤੌਰ ’ਤੇ ਦੂਜੇ ਖਿਡਾਰੀਆਂ ਦੇ ਸੰਪਰਕ ਵਿਚ ਵੀ ਆਇਆ ਹੋਵੇਗਾ।