ਵਾਸ਼ਿੰਗਟਨ(ਏਜੰਸੀਆਂ) : ਕੋਰੋਨਾ ਵਾਇਰਸ ਦੇ ਟੀਕੇ ਦੀ ਖੋਜ ਕਰਦਿਆਂ ਜਰਮਨੀ ਦੇ ਸਾਇੰਸਦਾਨ ਜੋੜੇ ਨੂੰ ਕੈਂਸਰ ਦਾ ਤੋੜ ਮਿਲ ਗਿਆ ਹੈ। ਬਾਇਓ-ਐੱਨ-ਟੈੱਕ ਦੇ ਸੀ. ਸੀ. ਓ. ਡਾ. ਓਗਰ ਸਾਹਿਨ ਅਤੇ ਉਨ੍ਹਾਂ ਦੀ ਪਤਨੀ ਡਾ. ਓਜਲੇਸ ਤੁਰੇਸੀ ਨੇ ਸਰੀਰ ਦੇ ਪ੍ਰਤੀਰੋਧਕ ਤੰਤਰ ਨੂੰ ਟਿਊਮਰ ਨਾਲ ਮੁਕਾਬਲਾ ਕਰਨ ਵਿਚ ਸਮਰੱਥ ਬਣਾਉਣ ਦਾ ਤਰੀਕਾ ਲੱਭ ਲਿਆ ਹੈ। ਹੁਣ ਉਹ ਇਸ ਦੀ ਵੈਕਸੀਨ ਬਣਾਉਣ ਵਿਚ ਲੱਗ ਗਏ ਹਨ। ਜੋੜੇ ਦਾ ਕਹਿਣਾ ਹੈ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ 2 ਸਾਲਾਂ ਵਿਚ ਉਹ ਕੈਂਸਰ ਦਾ ਟੀਕਾ ਵੀ ਉਪਲੱਬਧ ਕਰਵਾ ਦੇਣਗੇ। ਜੋੜਾ ਪਿਛਲੇ 20 ਸਾਲ ਤੋਂ ਕੈਂਸਰ ਦੇ ਇਲਾਜ ਲਈ ਖੋਜ ਕਰ ਰਿਹਾ ਹੈ।
ਡਾ. ਤੁਰੇਸੀ ਨੇ ਦੱਸਿਾ ਕਿ ਬਾਇਓ-ਐੱਨ-ਟੈੱਕ ਦਾ ਕੋਵਿਡ-19 ਦਾ ਟੀਕਾ ਮੈਸੇਂਜਰ-ਆਰ. ਐੱਨ. ਏ. (ਐੱਮ.-ਆਰ. ਐੱਨ. ਏ.) ਦੀ ਮਦਦ ਨਾਲ ਮਨੁੱਖੀ ਸਰੀਰ ਨੂੰ ਉਸ ਪ੍ਰੋਟੀਨ ਦੇ ਉਪਪਾਦਨ ਦੀ ਸੰਦੇਸ਼ ਦਿੰਦਾ ਹੈ ਜੋ ਪ੍ਰਤੀਰੋਧਕ ਤੰਤਰ ਨੂੰ ਵਾਇਰਸ 'ਤੇ ਹਮਲਾ ਕਰਨ ਵਿਚ ਸਮਰੱਥ ਬਣਾਉਂਦਾ ਹੈ। ਇਸ ਨੂੰ ਇੰਝ ਸਮਝੀਏ ਕਿ ਐੱਮ-ਆਰ. ਐੱਨ. ਏ. ਜੈਨੇਟਿਕ ਕੋਡ ਦਾ ਛੋਟਾ ਹਿੱਸਾ ਹੁੰਦਾ ਹੈ, ਜੋ ਕੋਸ਼ਿਕਾਵਾਂ ਵਿਚ ਪ੍ਰੋਟੀਨ ਦਾ ਨਿਰਮਾਣ ਕਰਦਾ ਹੈ। ਇਸ ਦੀ ਵਰਤੋਂ ਪ੍ਰਤੀਰੋਧੀ ਸਮਰੱਥਾ ਨੂੰ ਸੁਰੱਖਿਅਤ ਐਂਟੀਬਾਡੀ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਅਸਲ ਵਾਇਰਸ ਦੀ ਵੀ ਜ਼ਰੂਰਤ ਨਹੀਂ ਹੁੰਦੀ।
ਅਸੀਂ ਕੋਰੋਨਾ ਵੈਕਸੀਨ ਬਣਾਉਣ ਦੌਰਾਨ ਇਸੇ ਆਧਾਰ 'ਤੇ ਕੈਂਸਰ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਕੁਝ ਟੀਕੇ ਤਿਆਰ ਕਰ ਲਏ ਹਨ। ਹੁਣ ਅਸੀਂ ਜਲਦ ਇਸ ਦਾ ਕਲੀਨਿਕਲ ਪ੍ਰੀਖਣ ਕਰਨ ਵਾਲੇ ਹਾਂ। ਹੁਣ ਤੱਕ ਦੀ ਰਿਸਰਚ ਸਾਬਿਤ ਕਰਦੀ ਹੈ ਕਿ ਐੱਮ-ਆਰ. ਐੱਨ. ਏ. ਆਧਾਰਿਤ ਟੀਕੇ ਕੈਂਸਰ ਦੀ ਦਸਤਕ ਤੋਂ ਪਹਿਲਾਂ ਹੀ ਸਰੀਰ ਨੂੰ ਉਸ ਨਾਲ ਲੱੜਣ ਦੀ ਤਾਕਤ ਦੇ ਦੇਣਗੇ ਭਾਵ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਨਾਲ ਹੋਣ ਵਾਲੇ ਨਾ-ਸਹਿਣਯੋਗ ਦਰਦ ਤੋਂ ਛੋਟ ਮਿਲ ਜਾਵੇਗੀ। ਨਾਲ ਹੀ ਬਾਲ ਝੜਣ, ਭੁੱਖ ਨਾ ਲੱਗਣ, ਭਾਰ ਘੱਟ ਹੋਣ ਜਿਹੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਵੇਗੀ।
ਹੁਣ ਆਕਸਫੋਰਡ ਦੇ ਸਾਇੰਸਦਾਨ ਵੀ ਐੱਮ-ਆਰ. ਐੱਨ. ਏ. ਦੀ ਵਰਤੋਂ 'ਚ ਲੱਗੇ
ਕੋਰੋਨਾ ਵੈਕਸੀਨ ਬਣਾਉਣ ਵਿਚ ਸ਼ਾਮਲ ਆਕਸਫੋਰਡ ਦੇ ਸਾਇੰਸਦਾਨ ਪ੍ਰੋਫੈਸਰ ਸਾਰਾ ਗਿਲਬਰਟ ਅਤੇ ਪ੍ਰੋਫੈਸਰ ਏਡ੍ਰੀਆਨ ਹਿੱਲ ਵੀ ਕੈਂਸਰ ਦੇ ਇਲਾਜ ਵਿਚ ਐੱਮ-ਆਰ. ਐੱਨ. ਏ. ਤਕਨੀਕ ਦੀ ਵਰਤੋਂ ਵਿਚ ਲੱਗ ਗਏ ਹਨ। ਉਨ੍ਹਾਂ ਗਰਮੀਆਂ ਵਿਚ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ 'ਤੇ ਐੱਮ-ਆਰ. ਐੱਨ. ਏ. ਆਧਾਰਿਤ ਟੀਕੇ ਦੇ ਪ੍ਰੀਖਣ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ। ਇਨ੍ਹਾਂ ਨੇ 'ਵੈਕਸੀਟੇਕ' ਨਾਂ ਦੀ ਇਕ ਕੰਪਨੀ ਸਥਾਪਿਕ ਕੀਤੀ ਹੈ, ਜਿਹੜੀ ਪ੍ਰੋਸਟੇਟ ਕੈਂਸਰ ਦੇ ਇਲਾਜ ਵਿਚ ਕਾਰਗਰ ਵੈਕਸੀਨ ਤੋਂ ਪਹਿਲਾਂ ਹੀ ਕੰਮ ਕਰ ਰਹੀ ਹੈ। ਸ਼ੁਰੂਆਤੀ ਅਜਮਾਇਸ਼ ਵਿਚ ਇਸ ਵੈਕਸੀਨ ਦੇ ਕਾਫੀ ਸਕਾਰਾਤਮਕ ਨਤੀਜੇ ਮਿਲੇ ਹਨ।